Saturday, October 10, 2026

ਗਣਤੰਤਰ ਦਿਵਸ `ਤੇੇ ਮਾਲ ਰੋਡ ਸਕੂਲ ਨੂੰ ਸਾਇੰਸ ਅਤੇ ਖੇਡਾਂ ਲਈ ਮਿਲੇ ਸਨਮਾਨ

PPN2901201815 ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਿਕ ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਊਂਡ ਵਿਖੇ ਮਨਾਏ ਗਏ 69ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਸਾਇੰਸ ਅਤੇ ਖੇਡਾਂ ਵਿਚ ਰਾਜ ਅਤੇ ਨੈਸ਼ਨਲ ਪੱਧਰ `ਤੇ ਵਧੀਆ ਕਾਰਗੁਜ਼ਾਰੀ ਅਤੇ ਉਪਲੱਬਧੀਆਂ ਲਈ 10 ਸਨਮਾਨਾਂ ਨਾਲ ਨਿਵਾਜ਼ਿਆ ਗਿਆ।ਮੁੱਖ ਮਹਿਮਾਨ ਵਜੋਂ ਹਾਜਰ ਪੰਜਾਬ ਸਰਕਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਨਮਾਨ ਵੰਡੇ।PPN2901201816
ਅਮਰਜੀਤ ਸਿੰਘ ਕਾਹਲੋਂ (ਡੀ.ਪੀ.ਈ) ਨੂੰ ਸਕੂਲ ਵਿਚ ਵਧੀਆਂ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕਿਤਾ ਗਿਆ।ਸਕੂਲ ਦੇ ਕੈਮਿਸਟਰੀ ਲੈਕਚਰਾਰ ਕਮਲ ਕੁਮਾਰ ਅਤੇ ਹਰਮਨਦੀਪ ਸਿੰਘ ਦੀ ਯੋਗ ਅਗਵਾਈ ਵਿਚ ਦੋ ਵਿਦਿਆਰਥਣਾਂ ਗੋਰਵਦੀਪ ਕੌਰ ਅਤੇ ਮੋਨਿਕਾ ਦੀਆਂ ਨੈਸ਼ਨਲ ਪੱਧਰੀ ਵਿਗਿਆਨ ਉਪਲਬਧੀਆਂ ਲਈ ਅਤੇ ਪ੍ਰੀਤਿਕਾ, ਕੋਮਲਪ੍ਰੀਤ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਪੇ੍ਰਣਕਾ, ਹਰਮਨਦੀਪ ਕੌਰ ਅਤੇ ਹੈਰਤ ਸੰਧੂ ਨੈਸ਼ਨਲ ਪੱਧਰ ਦੀਆਂ ਬਾਸਕਿਟਬਾਲ, ਜਿਮਨਾਸਟਿਕ, ਕਿੱਕ ਬਾਕਸਿੰਗ ਖਿਡਾਰਨਾ ਨੂੰ ਨੈਸ਼ਨਲ ਪੱਧਰੀ ਟੂਰਨਾਂਮੈਂਟਸ ਜਿੱਤਣ ਲਈ ਵੀ ਸਨਮਾਨਿਤ ਕੀਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਹ ਸਨਮਾਨ ਪ੍ਰਾਪਤ ਹੋਏ ਹਨ।ਉਨ੍ਹਾਂ ਬਾਸਕਟ ਬਾਲ ਖਿਡਾਰਣਾਂ ਦੀਆਂ ਉਪਲਬਧੀਆਂ ਲਈ ਕੋਚ ਰਵਿੰਦਰ ਸਿੰਘ ਬਿੰਦਾ ਦੀ ਪ੍ਰਸੰਸਾ ਕੀਤੀ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੋਰ ਤਨਦੇਹੀ ਨਾਲ ਮਾਲ ਰੋਡ ਸਕੂਲ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹੋਰ ਯੋਗਦਾਨ ਪਾਉਂਦਾ ਰਹੇਗਾ ਅਤੇ ਜਿਲ੍ਹਾ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕਰਦਾ ਰਹੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply