Tuesday, April 14, 2026

ਸਿਹਤ ਵਿਭਾਗ ਵਲੋਂ ਤੰਬਾਕੂ ਨੋਸ਼ੀ ਵਿਰੁੱਧ ਖੇਡਿਆ ਨੁੱਕੜ ਨਾਟਕ

PPN2901201820ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ  ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਨੋਡਲ ਅਫਸਰ ਬਠਿੰਡਾ ਡਾ: ਕੰੁਦਨ ਕੁਮਾਰ ਪਾਲ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਠਿੰਡਾ, ਰੇਲਵੇ ਸਟੇਸ਼ਨ, ਟਰੱਕ ਯੂਨੀਅਨ ਬਠਿੰਡਾ, ਸੀ.ਐਚ.ਸੀ ਗੋਨਿਆਣਾ, ਐਸ.ਡੀ.ਐਚ ਤਲਵੰਡੀ ਸਾਬੋ ਵਿਖੇ ਤੰਬਾਕੂ ਨੋਸ਼ੀ ਵਿਰੁੱਧ ਜਾਗਰੂਕਤਾ ਨੁੱਕੜ ਨਾਟਕ `ਧੂੰਆਂ ਧੂੰਆਂ ਜਿੰਦਗੀ` ਖੇਡਿਆ ਗਿਆ।ਇਸ ਨਾਕਟ ਰਾਹੀਂ ਤੰਬਾਕੂ ਦੀ ਵਰਤੋਂ ਨਾਲ ਸਿਹਤ ਉਪਰ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਜਾਨਲੇਵਾ ਹੈ। ਤੰਬਾਕੂ, ਬੀੜੀ, ਸਿਰਗਟ ਸੇਵਨ ਕਰਨ ਵਾਲਾ ਇਕੱਲਾ ਹੀ ਨਹੀ ਸਗੋਂ ਇਸ ਦੇ ਧੂੰਏਂ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ `ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ।ਇਸ ਨਾਲ ਮੂੰਹ, ਫੇਫੜੇ ਅਤੇ ਪੇਟ ਦਾ ਕੈਂਸਰ ਹੋ ਸਕਦਾ ਹੈ।ਇਸ ਨਾਲ ਹਾਰਟ ਅਟੈਕ ਅਤੇ ਦਿਲ ਦੀਆਂ ਹੋਰ ਖਤਰਨਾਕ ਬਿਮਾਰੀਆਂ ਹੁੰਦੀਆਂ ਹਨ। ਦੇਸ਼ ਵਿੱਚ ਹਰ ਸਾਲ ਹੋਣ ਵਾਲੇ ਕੈਂਸਰ ਦੇ ਕੇਸਾਂ ਵਿਚੋਂ ਲਗਭਗ 80 ਫੀਸਦ ਤੰਬਾਕੂ ਸੇਵਨ ਕਾਰਣ ਹੁੰਦੇ ਹਨ।ਉਹਨਾਂ ਕਿਹਾ ਕਿ ਕੰਮ ਕਰਨ ਵਾਲੇ ਅਤੇ ਸਾਂਝੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨਾ, ਤੰਬਾਕੂ ਉਤਪਾਦਾਂ ਬਾਰੇ ਇਸਤਿਹਾਰ ਦੇਣਾ, 18 ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਬਿਨ੍ਹਾਂ ਸਿਹਤ ਚੇਤਾਵਨੀ ਫੋਟੋ ਤੇ ਤੰਬਾਕੂ ਉਤਪਾਦ ਵੇਚਣਾ, ਸਕੂਲਾਂ ਅਤੇ ਕਾਲਜ਼ਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ।ਇਸ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਜੁਰਮਾਨਾਂ ਅਤੇ ਕਨੂੰਨੀ ਕਾਰਵਾਈ ਦਾ ਹੱਕਦਾਰ ਹੈ।ਇਸ ਮੌਕੇ  ਸ਼ੇਰਜੰਗ ਸਿੰਘ, ਪ੍ਰੋਜੈਕਸਨਿਸਟ ਕੇਵਲ ਕਿ੍ਰਸ਼ਨ ਸਰਮਾ, ਬੀ.ਈ.ਈ ਬਠਿੰਡਾ, ਹਰਵਿੰਦਰ ਸਿੰਘ, ਤਜਿੰਦਰ ਸਿੰਘ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply