Thursday, August 6, 2026

ਪੀਣ ਵਾਲੇ ਪਾਣੀ ਨੂੰ ਸੰਜ਼ਮ ਨਾਲ ਵਰਤਣ ਦੀ ਅਪੀਲ – ਕਮਿਸ਼ਨਰ ਨਗਰ ਨਿਗਮ

ਸਰਹਿੰਦ ਕੈਨਾਲ ਦੀ ਬੰਦੀ 25 ਜਨਵਰੀ ਤੋਂ 14 ਫਰਵਰੀ ਤੱਕ ਦੇ ਮੱਦੇਨਜ਼ਰ ਅਪੀਲ

ਬਠਿੰਡਾ, 29 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ ਨੇ ਦੱਸਿਆ ਕਿ ਸਰਹਿੰਦ ਕੈਨਾਲ 25 ਜਨਵਰੀ ਤੋਂ 14 ਫਰਵਰੀ 2018 ਤੱਕ ਬੰਦ ਰਹੇਗੀ ਜਿਸ ਕਰਕੇ ਸ਼ਹਿਰ ’ਚ ਪਾਣੀ ਦੀ ਕਿੱਤਲ ਆ ਸਕਦੀ ਹੈ।ਇਸ ਲਈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਹਿਰ ਬੰਦੀ ਹੋਣ ਦੀ ਸੂਰਤ ’ਚ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਅਤੇ ਪਾਣੀ ਨੂੰ ਫਾਲਤੂ ਡੋਲ ਕੇ ਬਰਬਾਦ ਨਾ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਹਾਂਲਾਕਿ ਸ਼ਹਿਰ ’ਚ ਪਾਣੀ ਦੀ ਸਪਲਾਈ ਪਹਿਲਾਂ ਵਾਂਗ ਹੀ ਚਾਲੂ ਰਹੇਗੀ।ਪਰ ਪਾਣੀ ਦਾ ਦਬਾਅ ਘੱਟ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਹਿਰਬੰਦੀ ਹੋਣ ਕਰਕੇ ਆਉਣ ਵਾਲੀ ਕਿੱਲਤ ਨਾਲ ਨਜਿੱਠਣ ’ਚ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ।ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਲੋਕਾਂ ਵਲੋਂ ਆਪਣੇ ਘਰਾਂ ਦੀ ਬਗੀਚੀਆਂ ਆਦਿ ਨੂੰ ਪਾਣੀ ਦੇਣ ਅਤੇ ਗੱਡੀਆਂ ਨੂੰ ਧੋਣ ਕਰਕੇ ਪਾਣੀ ਦੀ ਕੀਤੀ ਜਾਂਦੀ ਦੁਰਵਰਤੋਂ ਇਸ ਸਮਸਿਆ ਵਿਚ ਹੋਰ ਵੀ ਵਾਧਾ ਕਰਦੀ ਹੈ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਦਿਨਾਂ ’ਚ ਗੱਡੀਆਂ ਧੋਣ ਤੇ ਹੋਰ ਥਾਵਾਂ ’ਤੇ ਪਾਣੀ ਦੀ ਫਜ਼ੂਲ ਵਰਤੋਂ ਨਾ ਕਰਨ।ਉਨ੍ਹਾਂ ਕਿਹਾ ਕਿ 14 ਫਰਵਰੀ ਤੋਂ ਨਹਿਰ ’ਚ ਪਾਣੀ ਆਉਣ ਤੋਂ ਬਾਅਦ ਪਾਣੀ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply