ਮਾਲੇਰਕੋਟਲਾ, 30 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਬ੍ਰਾਂਚ ਮਾਲੇਰਕੋਟਲਾ ਵਿਖੇ ਪ੍ਰੇਮ ਸਿੰਘ ਖੁਰਦ ਦੀ ਪ੍ਰਧਾਨਗੀ ਹੇਠ ਨਵੀਂ ਪੈਨਸ਼ਨ ਸਕੀਮ ਤਹਿਤ ਕੱਟੇ ਹੋਏ ਮੁਲਾਜ਼ਮਾਂ ਦੇ ਪੈਸੇ ਵਾਪਸ ਨਾ ਕਰਨ ’ਤੇ ਵਾਸ ਅਤੇ ਸੈਨੀਟੇਸ਼ਨ ਮੰਡਲ ਦਫ਼ਤਰ ਮਾਲੇਰਕੋਟਲਾ ਅੱਗੇ ਰੋਸ ਰੈਲੀ ਕੀਤੀ ਗਈ ਅਤੇ ਮੰਗ ਪੱਤਰ ਦਿੱਤਾ ਗਿਆ।ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੀ.ਡਬਲਿਊ.ਡੀ ਮੁਲਾਜ਼ਮਾਂ ਦੀਆਂ ਜੇਕਰ ਹੱਕੀ ਮੰਗਾਂ ਨਾ ਮੰਨੀਆਂ ਤਾਂ 7 ਫਰਵਰੀ ਨੂੰ ਡਿਪਟੀ ਡਾਇਰੈਕਟਰ ਪੈਨਸ਼ਨ ਫੋਰੈਸਟ ਕੰਪਲੈਕਸ ਟਾਵਰ ਨੰਬਰ 4, 6 ਦੀ ਮੰਜਿਲ ਸੈਕਟਰੀ 68 ਮੋਹਾਲੀ ਵਿਖੇ ਜ਼ੋਰਦਾਰ ਰੋਸ ਰੈਲੀ ਕਰਨਗੇ ਅਤੇ ਮੰਗ ਪੱਤਰ ਦਿੱਤਾ ਜਾਵੇਗਾ।ਰੈਲੀ ਨੂੰ ਪ੍ਰਧਾਨ ਪ੍ਰੇਮ ਸਿੰਘ ਖੁਰਦ, ਵਿੱਤ ਸੱਕਤਰ ਜੀਵਨ ਕੁਮਾਰ, ਸਕੱਤਰ ਪ੍ਰਕਾਸ਼ ਸਿੰਘ, ਪ੍ਰੈਸ ਸਕੱਤਰ ਅਜੈਬ ਸਿੰਘ ਆਦਿ ਨੇ ਸੰਬੋਧਨ ਕੀਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media