Monday, September 21, 2026

ਹਾਈ ਸਕੂਲ ਉਟਾਲਾਂ ਵਿਖੇ ਗੋਦਰੇਜ ਐਗਰੋਵੈਟ ਨੇ ਜਰਸੀਆਂ ਤੇ ਬੂਟ ਵੰਡੇ

ਸਮਰਾਲਾ, 30 ਜਨਵਰੀ (ਪੰਜਾਬ ਪੋਸਟ- ਕੰਗ) – ਸਰਕਾਰੀ ਹਾਈ ਸਕੂਲ ਉਟਾਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜੈ ਸ਼ਿਵ ਸ਼ਕਤੀ ਸੇਵਾ ਦਲ ਸਮਰਾਲਾ ਦੀ PPN3001201804ਪ੍ਰੇਰਨਾ ਸਦਕਾ ਗੋਦਰੇਜ ਐਗਰੋਵੈਟ ਲਿਮ: ਕੰਪਨੀ ਵਲੋਂ ਜਰਸੀਆਂ, ਬੂਟ ਅਤੇ ਕਮੀਜਾਂ ਤਕਸੀਮ ਕੀਤੀਆਂ ਗਈਆਂ।ਕੰਪਨੀ ਦੇ ਐਸ.ਆਰ ਮੈਨੇਜਰ ਧਰਮਿੰਦਰ ਕੁਮਾਰ ਨੇ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ 69ਵੇਂ ਗਣਤੰਤਰ ਦਿਵਸ ਦੀ ਖੁਸ਼ੀ ਵਿਦਿਆਰਥੀਆਂ ਨਾਲ ਸਾਂਝੀ ਕਰਨ ਲਈ ਕੰਪਨੀ ਵੱਲੋਂ ਹਰ ਸਾਲ ਲੋੜਵੰਦ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਜਾਂਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਜੈ ਸ਼ਿਵ ਸ਼ਕਤੀ ਸੇਵਾ ਦਲ ਦੇ ਚੇਅਰਮੈਨ ਭੂਸ਼ਨ ਬਾਂਸਲ ਅਤੇ ਪ੍ਰੈਸ ਸਕੱਤਰ ਸੁਨੀਲ ਅਗਰਵਾਲ ਦੀ ਪ੍ਰੇਰਨਾ ਸਦਕਾ ਹੀ ਅਸੀਂ ਉਟਾਲਾਂ ਸਕੂਲ ਵਿਖੇ ਪਹੁੰਚੇ ਹਾਂ।
ਸਕੂਲ ਮੁਖੀ ਮੇਘ ਦਾਸ ਜਵੰਦਾ ਨੇ ਕੰਪਨੀ ਦੇ ਅਧਿਕਾਰੀਆਂ ਅਤੇ ਜੈ ਸ਼ਿਵ ਸ਼ਕਤੀ ਦਲ ਸਮਰਾਲਾ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦ ਵਿਦਿਅਰਥੀਆਂ ਦੀ ਮਦਦ ਕਰਨਾ ਇੱਕ ਪਵਿੱਤਰ ਕਾਰਜ ਹੈ।ਇਸ ਥੋੜ੍ਹੀ ਜਿਹੀ ਮਦਦ ਨਾਲ ਹੀ ਇਹ ਵਿਦਿਆਰਥੀ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖ ਸਕਦੇ ਹਨ। ਉਨਾਂ ਕਿਹਾ ਜੈ ਸ਼ਿਵ ਸ਼ਕਤੀ ਸੇਵਾ ਦਲ ਇੱਕ ਸਮਾਜ ਭਲਾਈ ਨੂੰ ਪ੍ਰਣਾਈ ਸੰਸਥਾ ਹੈ ਜੋ ਗਰੀਬ ਲੜਕੀਆਂ ਦੇ ਵਿਆਹ ਲਈ ਲੋੜੀਦਾ ਸਮਾਨ, ਗਰੀਬ ਵਿਦਿਆਰਥੀਆਂ ਨੂੰ ਹਰ ਸਾਲ ਜਰਸੀਆਂ ਅਤੇ ਬੂਟ ਵੰਡਣੇ, ਵਾਤਾਵਰਨ ਸ਼ੁੱਧਤਾ ਲਈ ਬੂਟੇ ਲਗਾਉਣੇ ਅਤੇ ਸ੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਲਈ ਲੰਗਰ ਲਗਾਉਣ ਜਿਹੇ ਕਾਰਜ ਕਰਦੀ ਹੈ।ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।
ਇਸ ਸਮੇਂ ਕੰਪਨੀ ਦੇ ਸੇਲਜ਼ ਮੈਨੇਜਰ ਅਰਸ਼ਦ ਅਲੀ ਖਾਨ, ਅਤੁਲ ਪਾਂਡੇ, ਜੈ ਸ਼ਿਵ ਸ਼ਕਤੀ ਸੇਵਾ ਦਲ ਦੇ ਵਾਈਸ ਚੇਅਰਮੈਨ ਕਮਲ ਕਾਂਤ ਸ਼ਾਸ਼ਤਰੀ ਪ੍ਰਧਾਨ ਬੰਟੀ ਸ਼ਰਮਾ, ਸਕੱਤਰ ਸੁਰਿੰਦਰ ਵਰਮਾ, ਰਘੂਨੰਦਨ, ਰਾਜੀਵ ਖੁੱਲਰ ਕੈਸ਼ੀਅਰ, ਧਨਵੰਤ ਸਿੰਘ ਗਰੇਵਾਲ ਚਿਰਾਗ ਬਾਂਸਲ, ਸਤਪਾਲ ਬੁੱਧੀ ਰਾਜਾ, ਬੰਟੀ ਤਿਵਾੜੀ, ਮਾਸਟਰ ਸੰਜੇਪੁਰੀ, ਟੀਟੂ, ਦਵਿੰਦਰਪਾਲ ਸਿੰਘ, ਮੈਡਮ ਪ੍ਰੀਤੀ, ਅਰਮਿੰਦਰ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਕਮਲੇਸ਼ ਕੌਰ, ਦਲਜੀਤ ਕੌਰ, ਰਛਪਾਲ ਕੌਰ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਦਿਆਲ ਕੌਰ ਨੇ ਬਾਖ਼ੂਬੀ ਨਿਭਾਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply