ਜੰਡਿਆਲਾ ਗੁਰੂ, 1 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨੱਕ, ਕੰਨ ਅਤੇ ਗਲੇ ਦੇ ਡਾਕਟਰ ਗੁਰਬਿੰਦਰ ਸਿੰਘ ਹਨ ਵਲੋਂ ਆਪਣੀ ਪਤਨੀ ਬੱਚਿਆਂ ਦੀ
ਸਪੈਸ਼ਲਿਸਟ ਸੁਪ੍ਰਿਯਾ ਰੰਧਾਵਾ ਵਲੋਂ ਡਰੀਮ ਸਿਟੀ ਵਿਖੇ ਗੁਰਸ਼ੇਰ ਹਸਪਤਾਲ ਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾ ਕੇ ਕੀਤਾ ਗਿਆ।ਡਾਕਟਰ ਗੁਰਬਿੰਦਰ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਰੰਧਾਵਾ ਦੱਸਿਆ ਕਿ ਹਸਪਤਾਲ ਵਲੋਂ ਗਰੀਬ ਪਰਿਵਾਰਾਂ ਨੂੰ ਬਿਨਾਂ ਕਿਸੇ ਫੀਸ ਤੋਂ ਚੈਕ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਆਈ ਹੋਈ ਕੀਮਤ `ਤੇ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਸ਼ੂਗਰ ਦਾ ਟੈਸਟ ਵੀ ਬਿਲਕੁੱਲ ਫ੍ਰੀ ਹੋਵੇਗਾ।
ਇਸ ਮੌਕੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਵਿਚ ਰਛਪਾਲ ਸਿੰਘ ਡਰੀਮ ਸਿਟੀ ਵੈਲਫੇਅਰ ਸੋਸਾਇਟੀ, ਕਰਨਬੀਰ ਸਿੰਘ ਗੋਲਡੀ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ ਚੇਅਰਮੈਨ ਜੰਡਿਆਲਾ ਪ੍ਰੈਸ ਕਲੱਬ, ਹਰਿੰਦਰਪਾਲ ਸਿੰਘ, ਪ੍ਰਦੀਪ ਜੈਨ, ਸੁਖਦੇਵ ਸਿੰਘ, ਕੁਲਦੀਪ ਸਿੰਘ ਭੁੱਲਰ, ਅਨਿਲ ਕੁਮਾਰ, ਕੀਮਤੀ ਜੈਨ, ਪ੍ਰੋਫੈਸਰ ਜੀਆ ਵਿਰਕ, ਗੁਰਵਿੰਦਰ ਸਿੰਘ ਚਾਵਲਾ, ਮਨਮੋਹਨ ਵਰਮਾ, ਸਮੀਰ ਸਿੰਘ ਚਾਹਲ ਯੂ.ਐਸ.ਏ, ਸੁਖਦੇਵ ਸਿੰਘ ਪੰਨੂ, ਕਿੱਟੀ ਚੋਪੜਾ, ਆਦਿ ਮੌਜੂਦ ਸਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media