ਬਠਿੰਡਾ, 2 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੀ ਮਾਨਯੋਗ ਅਦਾਲਤ ਨੇ ਪਿਛਲੇ ਤਕਰੀਬਨ ਸਵਾ ਚਾਰ ਸਾਲਾਂ ਤੋਂ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।ਵਰਨਣਯੋਗ ਹੈ ਕਿ ਥਾਣਾ ਮੌੜ ਪੁਲਿਸ ਨੇ ਮੌੜ ਚੜਤ ਸਿੰਘ ਪਿੰਡ ਦੀ ਹੱਦ ਵਿਚ ਸ਼ੱਕ ਦੇ ਚਲਦਿਆਂ ਸਿਕੰਦਰ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਮਾਨਸਾ ਕਲਾਂ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਪੁਲਿਸ ਨੇ ਉਸ ਕੋਲੋ 18 ਸ਼ੀਸ਼ੀਆਂ ਰੈਸਕੌਫ, 200 ਕੈਪਸ਼ੂਲ ਸਪਾਸਮੋਸਿਲ, 160 ਗੋਲੀਆਂ ਕੈਰੀਸੋਮਾ, 240 ਗੋਲੀਆਂ ਐਲਪਰਾਜੋਮ ਦੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਸਿਕੰਦਰ ਸਿੰਘ ਖਿਲਾਫ਼ 2 ਸਤੰਬਰ 2013 ਨੂੰ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ।ਬਚਾਅ ਪੱਖ ਦੇ ਵਕੀਲ ਰਣਧੀਰ ਕੌਸ਼ਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕੰਵਲਜੀਤ ਸਿੰਘ ਬਾਜਵਾ ਜੱਜ ਸਪੈਸ਼ਲ ਕੋਰਟ ਬਠਿੰਡਾ ਨੇ ਸਿਕੰਦਰ ਸਿੰਘ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਦਿੱਤਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media