ਅੰਮ੍ਰਿਤਸਰ, 2 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਇਕੱਤਰਤਾ 10
ਫਰਵਰੀ ਨੂੰ ਪ੍ਰਧਾਨ ਪਰਦੀਪ ਸਰੀਨ ਦੀ ਪ੍ਰਧਾਨਗੀ ਹੇਠ ਪ੍ਰੇਮ ਆਸ਼ਰਮ ਹਾਈ ਸਕੂਲ ਬੇਰੀ ਗੇਟ ਵਿਖੇ ਸਵੇਰੇ 11.00 ਵਜੇ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਖਜ਼ਾਨਚੀ ਜਸਵੰਤ ਸਿੰਘ ਗਿਆਨੀ ਨੇ ਦੱਸਿਆ ਕਿ ਅੰਤ੍ਰਿਮ ਰਾਹਤ ਅਤੇ 25 ਸਾਲਾਂ ਦੀ ਕੀਤੀ ਸੇਵਾ ਬਦਲੇ ਸਰਕਾਰੀ ਸੇਵਾ ਮੁਕਤ ਕਰਮਚਾਰੀਆਂ ਵਾਂਗ ਲਾਭ ਲੈਣ ਅਤੇ ਹੋਰ ਮਸਲੇ ਵਿਚਾਰੇ ਜਾਣਗੇ।ਉਹਨਾਂ ਜਿਲ੍ਹੇ ਦੇ ਸਮੂਹ ਸੇਵਾਮੁਕਤ ਕਰਮਚਾਰੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
Punjab Post Daily Online Newspaper & Print Media