Wednesday, September 2, 2026

ਅਧਿਆਤਮ ਪੜਾਈ ਵੀ ਕਰਾਈ ਜਾਦੀ ਹੈ ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ

ਬਾਣੀ ਹੀ ਸਾਨੂੰ ਉਚੀਆਂ ਬੁਲੰਦੀਆਂ ਤੇ ਪੁਹੰਚਾਂਦੀ ਹੈ – ਭਾਈ ਗੁਰਇਕਬਾਲ ਸਿੰਘ

PPN811408

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਭਾਈ ਗੁਰਇਕਬਾਲ ਸਿੰਘ ਜੀ ਵਲੋਂ  ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਜੋ ਕਿ 2017 ਨੂੰ ਅਰਧ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ, ਨੂੰ ਸਮਰਪਿਤ ਟਰੱਸਟ ਵਲੋਂ ਚਲਾਈ ਗਈ ਲਹਿਰ ‘350 ਸਾਲ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨਾਲ’ ਜਿਸ ਵਿੱਚ ਸੰਗਤਾਂ ਵਲੋ ਜਪੁਜੀ ਸਾਹਿਬ, ਵਾਹਿਗੁਰੂ ਸਿਮਰਨ, ਅਤੇ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀਆਂ ਸੰਗਤਾਂ ਹਾਜਰੀ ਲਾ ਰਹੀਆਂ ਹਨ ।ਜਿਨ੍ਹਾਂ ਦੇ ਪੰਜ ਪੜ੍ਹਾਅ ਹੋ ਚੁੱਕੇ ਹਨ ਜਿਸ ਦੇ ਵਿੱਚ ਬੀਬੀ ਕੋਲਾਂ ਪਬਲਿਕ ਸਕੂਲ ਦੇ ਬੱਚਿਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।ਇਹਨਾਂ ਬੱਚਿਆਂ ਨੇ ਪ੍ਰਿੰਸੀਪਲ ਜਗਜੀਤ ਕੌਰ ਦੇ ਉਪਰਾਲੇ ਸਦਕਾ ਆਪਣੇ ਮਾਤਾ ਪਿਤਾ, ਭੈਣ ਭਰਾ ਅਤੇ ਸਮੁੱਚੇ ਰਿਸ਼ਤੇਦਾਰਾਂ ਨੂੰ ਜੋੜ ਕੇ  ਕਰੋੜਾਂ ਦੀ ਗਿਣਤੀ ਵਿੱਚ ਵਾਹਿਗੁਰੂ ਜਾਪ, ਜਪੁਜੀ ਸਾਹਿਬ ਪਾਠ ਅਤੇ ਸਹਿਜ਼ ਪਾਠਾਂ ਦੀ ਹਾਜ਼ਰੀ ਲਵਾਈ ।ਜਿਹਨਾਂ ਬੱਚਿਆਂ ਦੀ ਵੱਧ ਗਿਣਤੀ ਆਈ ਉਹਨਾਂ ਬੱਚਿਆਂ ਨੂੰ ਫਸਟ, ਸੈਂਕਡ, ਥਰਡ ਇਨਾਮ ਵੀ ਦਿੱਤੇ ਗਏ, ਤਾਂ ਕਿ ਹੋਰ ਬੱਚਿਆਂ ਦਾ ਵੀ ਬਾਣੀ ਪੜਨ ਅਤੇ ਸਿਮਰਨ ਕਰਨ ਵਿੱਚ ਉਤਸ਼ਾਹ ਵਧੇ । ਇਹਨਾਂ ਬੱਚਿਆਂ ਨੂੰ ਸਕੂਲ ਦੇ ਚੈਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਇਨਾਮ ਦਿੱਤੇ । ਭਾਈ ਸਾਹਿਬ ਨੇ ਕਿਹਾ ਕਿ ਬਾਣੀ ਪੜਨ ਨਾਲ ਹੀ ਅਸੀਂ ਉਚੀਆਂ ਬੁਲੰਦੀਆਂ ‘ਤੇ ਪਹੁੰਚ ਸਕਦੇ ਹਾਂ । ਬਾਣੀ ਹੀ ਸਾਡੇ ਸਾਰੇ ਕਾਰਜ ਸਵਾਰਦੀ ਹੈ, ਇਸ ਲਈ ਸਾਨੂੰ ਹਰ ਕੰਮ ਬਾਣੀ ਦਾ ਓਟ ਆਸਰਾ ਲੈ ਕੇ ਕਰਨਾ ਚਾਹੀਦਾ ਹੈ । ਭਾਈ ਸਾਹਿਬ ਨੇ ਕਿਹਾ 2017 ਤੱਕ ਇਹ ਉਪਰਾਲਾ ਇਸੇ ਤਰ੍ਹਾਂ ਜਾਰੀ ਰਹੇਗਾ । ਭਾਈ ਸਾਹਿਬ ਨੇ ਸਕੂਲ ਪ੍ਰਿੰਸੀਪਲ ਜਗਜੀਤ ਕੌਰ ਅਤੇ ਸਮੁੱਚੇ ਟੀਚਰਾਂ ਦਾ ਵੀ ਧੰਨਵਾਦ ਕੀਤਾ ।ਜਿਨਾਂ ਉਦਮ ਸਦਕਾ ਸਕੂਲ ਦੇ ਬੱਚੇ ਬਾਣੀ ਨਾਲ ਜੁੜ ਰਹੇ ਹਨ ।ਭਾਈ ਸਾਹਿਬ ਨੇ ਕਿਹਾ ਕਿ ਹੋਰ ਸਕੂਲ ਵੀ ਇਸੇ ਤਰ੍ਹਾਂ ਬੱਚਿਆਂ ਨੂੰ ਬਾਣੀ ਨਾਲ ਜੋੜਨ ਦਾ ਉਪਰਾਲਾ ਕਰਨ। ਇਸ ਮੌਕੇ ਗੁਰਪਾਲ ਸਿੰਘ (ਉਸਤਾਦ ਜੀ) ਤੇ ਪ੍ਰੀਤਮ ਸਿੰਘ ਮੌਜੂਦ ਸਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply