Saturday, December 28, 2024

ਬਠਿੰਡਾ ਪ੍ਰੈਸ ਕਲੱਬ ਰਜਿ. ਦੀ ਸਥਾਪਨਾ ਲੋਕਤੰਤਰ ਰਾਹੀਂ

PPN811407

ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਲੋਕ ਸਭਾ ਹਲਕਾ ਸ਼ਹਿਰ ਬਠਿੰਡਾ ਦੇ ਇਤਿਹਾਸ ਵਿੱਚ ਇੱਕ ਅਜਿਹਾ ਪੰਨਾ ਜੁੜ ਗਿਆ ਜਦੋਂ ਬਠਿੰਡਾ ਪ੍ਰੈਸ ਕਲੱਬ ਰਜਿ. ਲਈ ਪਈਆਂ ਵੋਟਾਂ ਦੌਰਾਨ ਕਮਲਦੀਪ ਸਿੰਘ ਬਰਾੜ ਨੂੰ ਬਹੁ ਸੰਮਤੀ ਹਾਸਲ ਹੋਈ , ਮੀਤ ਪ੍ਰਧਾਨ ਹਰੀਕ੍ਰਿਸ਼ਨ ਸ਼ਰਮਾ, ਜੁਆਇੰਟ ਸੈਕਟਰੀ ਐਸਐਸ ਸੋਨੂੰ ਅਤੇ ਕੈਸ਼ੀਅਰ ਪਵਨ ਜਿੰਦਲ ਜਿੱਥੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ ਉਥੇ ਹੀ ਪਿਛਲੇ ਤਿਨ ਦਿਨਾਂ ਤੋਂ ਚੱਲੀਆਂ ਚੋਣ ਸਰਗਰਮੀਆਂ ਦੌਰਾਨ ਅੱਜ ਰਿਟਰਨਿੰਗ ਅਫਸਰ ਆਕਾਸ਼ਵਾਣੀ ਦੇ ਡਾਇਰੈਕਟਰ ਰਾਜੀਵ ਅਰੋੜਾ ਦੀ ਮੌਜੂਦਗੀ ਵਿੱਚ ਪਈਆਂ ਵੋਟਾਂ ਵਿੱਚ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੇ ਆਪਣੇ ਵਿਰੋਧੀ ਪਰਮਿੰਦਰਜੀਤ ਸ਼ਰਮਾ ਨੂੰ 33 ਦੇ ਮੁਕਾਬਲੇ 90 ਵੋਟਾਂ ਹਾਸਲ ਕਰਕੇ 57 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਸੀਨੀਅਰ ਮੀਤ ਪ੍ਰਧਾਨ ਦੇ ਅਹੁੱਦੇ ਲਈ ਯਸ਼ਪਾਲ ਵਰਮਾ ਨੇ ਆਪਣੇ ਵਿਰੋਧੀ ਅਵਤਾਰ ਸਿੰਘ ਕੈਂਥ ਨੂੰ ਪਈਆਂ 41 ਵੋਟਾਂ ਦੇ ਮੁਕਾਬਲੇ 79 ਵੋਟਾਂ ਹਾਸਲ ਕਰਕੇ 38 ਵੋਟਾਂ ਦੇ ਫਰਕ ਨਾਲ ਹਰਾਇਆ ਜਦੋਂ ਕਿ ਦਫਤਰ ਸੈਕਟਰੀ ਦੇ ਅਹੁੱਦੇ ਲਈ ਅਨਿਲ ਵਰਮਾ ਨੇ ਆਪਣੇ ਵਿਰੋਧੀ ਰਾਜਿੰਦਰ ਅਬਲੂ ਨੂੰ ਪਈਆਂ 34 ਵੋਟਾਂ ਦੇ ਮੁਕਾਬਲੇ 82 ਵੋਟਾਂ ਹਾਸਲ ਕਰਕੇ 48 ਵੋਟਾਂ ਦੇ ਫਰਕ ਨਾਲ ਹਰਾਇਆ। ਇਨ੍ਹਾਂ ਤਿੰਨਾਂ ਉਮੀਦਵਾਰਾਂ ਦੇ ਜਿੱਤਣ ਨਾਲ ਪ੍ਰੈਸ ਕਲੱਬ ਦੇ 7 ਅਹੁੱਦਿਆਂ ਚੋਂ 6 ਅਹੁੱਦਿਆਂ ਤੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰਕੇ ਕਬਜਾ ਕੀਤਾ ਜਦੋਂ ਕਿ ਗੁਰਪ੍ਰੇਮ ਸਿੰਘ ਲਹਿਰੀ ਨੇ ਆਪਣੇ ਵਿਰੋਧੀ ਰਾਕੇਸ਼ ਕੁਮਾਰ ਨੂੰ ਪਈਆਂ 52 ਵੋਟਾਂ ਦੇ ਮੁਕਾਬਲੇ 69 ਵੋਟਾਂ ਹਾਸਲ ਕਰਕੇ 17 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬਠਿੰਡਾ ਪ੍ਰੈਸ ਕਲੱਬ ਦੇ 128 ਕੁੱਲ ਵੋਟਰਾਂ ਵਿੱਚੋਂ 124 ਵੋਟਾਂ ਪੋਲ ਹੋਈਆਂ ਜਿਸ ਵਿੱਚ ਵੱਖ ਵੱਖ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਰਿਟਰਨਿੰਗ ਅਫਸਰ ਵੱਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਪ੍ਰਧਾਨ ਸਮੇਤ ਸਮੂਹ ਅਹੁੱਦੇਦਾਰਾਂ ਦੀ ਜਿੱਤ ਤੇ ਵਰਕਰਾਂ ਵੱਲੋਂ ਢੋਲ ਦੀ ਥਾਪ ਤੇ ਖੁਸ਼ੀ ਮਨਾਈ ਤੇ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਪਹੁੰਚ ਕੇ ਬਠਿੰਡਾ ਪ੍ਰੈਸ ਕਲੱਬ ਰਜਿ. ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੇ ਕਿਹਾ ਕਿ ਇਹ ਜਿੱਤ ਬਠਿੰਡਾ ਪ੍ਰੈਸ ਕਲੱਬ ਦੇ ਪੂਰੇ ਪਰਿਵਾਰ ਦੀ ਜਿੱਤ ਹੈ ਤੇ ਅੱਜ ਬਠਿੰਡਾ ਪ੍ਰੈਸ ਲਈ ਖੁਸ਼ੀ ਦਾ ਦਿਨ ਹੈ ਕਿਊਂਕਿ ਪਿਛਲੇ ਲੰਬੇ ਸਮੇਂ ਤੋਂ ਕਲੱਬ ਦੀ ਕਦੇ ਲੋਕਤੰਤਰਿਕ ਤਰੀਕੇ ਨਾਲ ਚੋਣ ਨਹੀਂ ਹੋਈ ਸੀ ਤੇ ਇਸ ਚੋਣ ਪ੍ਰਕ੍ਰਿਆ ਵਿੱਚ ਸਮੂਹ ਵੋਟਰਾਂ, ਸਮਰੱਥਕਾਂ ਅਤੇ ਮਾਰਗਦਰਸ਼ਕ ਮੈਂਬਰਾਂ ਵੱਲੋਂ ਉਤਸਾਹਪੂਰਵਕ ਹਿੱਸਾ ਲਿਆ ਗਿਆ। ਦੱਸਣਯੋਗ ਹੈ ਕਿ 28 ਜੁਲਾਈ ਨੂੰ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ, 29 ਜੁਲਾਈ ਨੂੰ ਕੋਈ ਨਾਮ ਵਾਪਸੀ ਨਾ ਹੋਣ ਕਰਕੇ ਚਾਰ ਅਹੁੱਦਿਆਂ ਲਈ 8 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਸਨ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply