ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਹੋਸਟਲ `ਚ ਬਸੰਤ ਪੰਚਮੀ ਦੇ ਤਿਉਹਾਰ ਮੌਕੇ
ਸੰਧਿਆਕਾਲੀਨ ਹਵਨ ਦਾ ਆਯੋਜਨ ਕੀਤਾ ਗਿਆ।ਇਸ ਅਵਸਰ `ਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਬਸੰਤ ਪੰਚਮੀ ਦਾ ਮਹੱਤਵ ਦੱਸਦਿਆਂ ਉਨ੍ਹਾਂ ਨੇ ਮਾਂ ਸਰਸਵਤੀ ਦੀ ਅਰਾਧਨਾ ਕਰਨ ਲਈ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ।ਉਨ੍ਹਾਂ ਹੋਰ ਕਿਹਾ ਕਿ ਮਾਂ ਸਰਸਵਤੀ ਦੀ ਸੱਚੀ ਸੇਵਾ ਇਹੋ ਹੀ ਹੈ ਕਿ ਵਿਦਿਆਰਥੀ ਵਿਦਿਆ ਦਾ ਸਨਮਾਨ ਕਰਨ, ਇਸ ਦੇ ਮਹੱਤਵ ਨੂੰ ਸਮਝਣ, ਸ਼ਖਤ ਮਿਹਨਤ ਕਰਨ ਅਤੇ ਜੀਵਨ `ਚ ਸਫ਼ਲ ਹੋਣ।ਇਸ ਮੌਕੇ ਉਤੇ ਆਰੀਆ ਯੁਵਤੀ ਸਭਾ ਦੇ ਮੈਂਬਰ, ਹੋਸਟਲ ਵਾਰਡਨ, ਅਤੇ ਹੋਰ ਅਧਿਆਪਕਾਂ ਸਮੇਤ ਹੋਸਟਲ ਵਿਦਿਆਰਥਣਾਂ ਹਾਜਰ ਸਨ।ਅੰਤ `ਚ ਪ੍ਰਸ਼ਾਦ ਵੀ ਵਰਤਾੲਤਆ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media