Saturday, October 17, 2026

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਯੂ.ਸੀ.ਓ. ਅਤੇ ਸੁਪਰ ਡਾਂਸ ਪ੍ਰਤੀਯੋਗਿਤਾ ਵਿੱਚ ਚਮਕੇ

PPN811409

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਅੰਮ੍ਰਿਤਸਰ ਦੇ ਛੇਵੀ ਜਮਾਤ ਦੇ ਵਿਦਿਆਰਥੀ ਵੰਦਿਤ ਖੰਨਾ ਦੁਆਰਾ ਯੂਨੀਫਾਈਡ ਸਾਇਬਰ ਓਲੰਪਿਆਡ ਵਿੱਚ ਪੂਰੇ ਭਾਰਤ ਵਿਚੋ ਦੂਜੇ ਰੈਂਕ ਤੇ ਰਿਹਾ। ਉਸਨੂੰ ਇਹੋ ਜਿਹੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਇਕ ਟੈਬਲੇਟੱ, ਮੈਡਲ ਅਤੇ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ। ਡੀ.ਏ.ਵੀ. ਪਬਲਿਕ ਸਕੂਲ ਨੂੰ ਵੀ ਤਿੰਨ ਰਾਜਾਂ ਵਿਚੋ ਚੰਗੀ ਕਾਰਗੁਜ਼ਾਰੀ ਲਈ ਨਵਾਜ਼ਿਆ ਗਿਆ। ਡੀ.ਏ.ਵੀ. ਪਬਲਿਕ ਸਕੂਲ ਦੀ ਪੰਜਵੀ ਜਮਾਤ ਦੀ ਵਿਦਿਆਰਥਨ ਮਾਨਿਆ ਸੇਠੀ ਨੂੰ ‘ਸੁਪਰ ਡਾਂਸ ਸ਼ੌ 2014’ ਦੀ ਉਪਾਧੀ ਨਾਲ ਨਵਾਜ਼ਿਆ ਗਿਆ। ਇਹ ਪ੍ਰਤੀਯੋਗਿਤਾ ਪੰਕਜ ਅਤੇ ਪ੍ਰੀਤ ਡਾਂਸ ਅਕੈਡਮੀ ਦੁਆਰਾ ਗੁਰੂ ਨਾਨਕ ਭਵਨ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਪ੍ਰਤੀਯੋਗਿਤਾ ਦਾ ਨਿਰਨਾ ਪ੍ਰਸਿੱਧ ਕਲਾਸੀਕਲ ਨਰਤਕੀ ਸ਼੍ਰੀਮਤੀ ਰਿਧਮ ਕਪੂਰ ਦੁਆਰਾ ਕੀਤਾ ਗਿਆ ਸੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ੍ਰੀਮਤੀ ਨੀਲਮ ਕਾਮਰਾ ਜੀ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਤੇ ਸਕੂਲ ਕੇ ਪ੍ਰਬੰਧਕ ਡਾ: ਕੇ.ਐਨ. ਕੌਲ ਜੀ, ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ। 

 

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply