Monday, September 28, 2026

ਖ਼ਾਲਸਾ ਕਾਲਜ ਵਿਖੇ ਬਾਗਬਾਨੀ ਸਬੰਧੀ ਆਨ ਦਾ ਜਾਬ ਸਿਖਲਾਈ ਕੋਰਸ ਸਮਾਪਤ

PPN05020201812ਅੰਮ੍ਰਿਤਸਰ, 5 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਆਮਪੁਰਾ, ਅਜਨਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਦੇ ਵਿਦਿਆਰਥੀਆਂ ਦੀ ਬਾਗਬਾਨੀ ਆਨ ਦਾ ਜਾਬ ਸਬੰਧੀ ਸਿਖਲਾਈ ਕੋਰਸ ਸਮਾਪਤ ਹੋ ਗਿਆ। 1 ਫ਼ਰਵਰੀ ਤੱਕ ਚਲੇ ਇਸ ਕੋਰਸ ਦੀ ਸਮਾਪਤੀ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ।
ਪ੍ਰਿੰ: ਡਾ. ਮਹਿਲ ਸਿੰਘ ਨੇ ਸਿਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕਿੱਤਾ ਮੁੱਖੀ ਪ੍ਰੈਕਟੀਕਲ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਟ੍ਰੇਨਿੰਗ ਦੇ ਰਹੇ ਖੇਤੀਬਾੜੀ ਕਾਲਜ ਅਤੇ ਟ੍ਰੇਨਿੰਗ ਸੈਂਟਰ ਦੇ ਸਟਾਫ਼ ਵਲੋਂ ਕੀਤੀ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਪ੍ਰੈਕਟੀਕਲ ਸ਼ੈਸ਼ਨਾਂ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ।ਇਸ ਟ੍ਰੇਨਿੰਗ ਕੋਰਸ ਦੇ ਪ੍ਰਬੰਧਕ ਖੇਤੀਬਾੜੀ ਸੂਚਨਾ ਅਫਸਰ ਜਸਵਿੰਦਰ ਸਿੰਘ ਭਾਟੀਆ ਵੱਲੋਂ ਫ਼ਲਦਾਰ ਬੂਟਿਆਂ ਦੀ ਕਾਟ ਛਾਂਟ ਅਤੇ ਬਡਿੰਗ ਗ੍ਰਾਫ਼ਟਿੰਗ ਅਤੇ ਖੁੰਬਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਬਾਰੇ ਵਿਸਥਾਰ ਪੂਰਵਕ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ।
ਇਸ ਦੌਰਾਨ ਨਾਜਰ ਸਿੰਘ ਸਹਾਇਕ ਮੰਡੀਕਰਨ ਅਫ਼ਸਰ ਨੇ ਫ਼ਲਾਂ ਦੇ ਸੁਚੱਜੇ ਮੰਡੀਕਰਨ ਬਾਰੇ, ਸਬਸਿਡੀ ਅਤੇ ਬਾਗਬਾਨੀ ਦੀਆਂ ਸਕੀਮਾਂ ਬਾਰੇ, ਜਸਬੀਰ ਸਿੰਘ ਵੋਕੇਸ਼ਨਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਆਮਪੁਰ ਨੇ ਨਰਸਰੀ ਦੀ ਵਿਜ਼ਟ ਕਰਾ ਕੇ ਸਿਖਿਆਰਥੀਆਂ ਨੂੰ ਬੂਟੇ ਤਿਆਰ ਕਰਨ ਦੀ ਵਿਧੀ ਤੋਂ ਜਾਣੂ ਕਰਵਾਇਆ।ਜਦ ਕਿ ਡਾ. ਅਮਰਜੀਤ ਕੌਰ ਮੁੱਖੀ ਬਾਗਬਾਨੀ ਵਿੰਗ, ਖ਼ਾਲਸਾ ਕਾਲਜ ਨੇ ਫ਼ਲਾਂ ਤੋਂ ਬਣਨ ਵਾਲੇ ਵੱਖ-ਵੱਖ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ।ਮਨਿੰਦਰ ਸਿੰਘ ਪ੍ਰੋਫੈਸਰ ਖ਼ਾਲਸਾ ਕਾਲਜ ਵਲੋਂ ਬਾਗਬਾਨੀ ਮਿਊਜ਼ੀਅਮ ਦੀ ਵਿਜ਼ਟ ਕਰਵਾਈ।ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਫਲਾਂ ਦੀ ਦਰਜਾਬੰਦੀ ਅਤੇ ਪੈਕਿੰਗ ਬਾਰੇ ਟ੍ਰੇਨਿੰਗ ਦਿੱਤੀ ਗਈ।ਇਸ ਤੋਂ ਇਲਾਵਾ ਸਤਨਾਮ ਸਿੰਘ ਪ੍ਰੋਫੈਸਰ ਖੇਤੀਬਾੜੀ ਵਿਭਾਗ ਖ਼ਾਲਸਾ ਕਾਲਜ ਨੇ ਮਿੱਟੀ ਪਰਖ ਸਬੰਧੀ ਜਾਣੂ ਕਰਵਾਇਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply