ਅੰਮ੍ਰਿਤਸਰ, 5 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਪੀ. ਜੀ. ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨੈਸ ਮੈਨੇਜ਼ਮੈਂਟ ਵੱਲੋਂ ਇਕ ਕੌਮੀ ਪੱਧਰ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ।ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸੈਮੀਨਾਰ ਹਾਲ ’ਚ ਕੀਤਾ ਗਿਆ, ਜਿਸ ’ਚ ਆਈ.ਸੀ.ਆਈ.ਸੀ.ਆਈ ਸਿਕਉਰਿਟੀਜ਼ ਲਿਮਟਿਡ ਖੇਤਰੀ ਮਾਰਕੀਟਿੰਗ ਦੇ ਮੈਨੇਜਰ ਰਾਕੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਦੌਰਾਨ ਡਾ. ਅਜੈ ਸਹਿਗਲ, ਸਹਾਇਕ ਪ੍ਰੋਫੈਸਰ ਇਨ ਕਾਮਰਸ ਨੇ ਪ੍ਰੋਗਰਾਮ ਦੇ ਉਦੇਸ਼ ’ਤੇ ਰੌਸ਼ਨੀ ਪਾਈ ਅਤੇ ਉਨ੍ਹਾਂ ਨੇ ਸਟਾਕ ਮਾਰਕੀਟ ਬਾਰੇ ਪ੍ਰੈਕਟੀਕਲ ਗਿਆਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਇਸ ਪ੍ਰੋਗਰਾਮ ’ਚ ਕਾਮਰਸ ਵਿਭਾਗ ਦੇ ਕਰੀਬ 650 ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਸ ’ਚ ਉਨ੍ਹਾਂ ਨੂੰ ਵਰਚੁਅਲ ਪੈਸੇ ਦਾ ਉਪਯੋਗ ਕਰਕੇ ਸਟਾਕ ਮਾਰਕੀਟ ’ਚ ਨਿਵੇਸ਼ ਦੇ ਬੁਨਿਆਦੀ ਸਿਧਾਂਤ ਬਾਰੇ ਚਾਨਣਾ ਪਾਇਆ।
ਆਪਣੇ ਸਵਾਗਤੀ ਭਾਸ਼ਣ ’ਚ ਪ੍ਰਿੰ. ਡਾ. ਮਹਿਲ ਸਿੰਘ ਨੇ ਇਸ ਪਹਿਲਕਦਮੀ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਲਾਹੇਵੰਦ ਹੁੰਦੇ ਹਨ। ਇਹ ਪ੍ਰੋਗਰਾਮ ਡੀਨ ਅਤੇ ਮੁੱਖੀ ਕਾਮਰਸ ਡਾ. ਜੇ.ਐਸ ਅਰੋੜਾ ਦੀ ਨਿਗਰਾਨੀ ਹੇਠ ਯੋਜਨਾਬੱਧ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ।ਇਸ ਮੌਕੇ ਡਾ. ਅਰੋੜਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਨ ਉਪਰੰਤ ਪ੍ਰੋਗਰਾਮ ਦਾ ਵਿਸ਼ਾ ਵਿਸਥਾਰ ਸਾਹਿਤ ਪੇਸ਼ ਕੀਤਾ। 
ਉਪਰੰਤ ਪ੍ਰੋ: ਸ਼ੀਖਾ ਚੌਧਰੀ ਨੇ ਧੰਨਵਾਦ ਕੀਤਾ।ਇਸ ਮੌਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ’ਚ ਡਾ. ਏ.ਕੇ ਕਾਹਲੋਂ, ਡਾ. ਅਵਤਾਰ ਸਿੰਘ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂ ਚੋਪੜਾ, ਪ੍ਰੋ. ਸੁਖਦੀਪ ਕੌਰ, ਪ੍ਰੋ. ਰੀਮਾ ਸਚਦੇਵਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਆਂਚਲ ਅਰੋੜਾ, ਡਾ. ਜਯੋਤੀ ਵੋਹਰਾ, ਪ੍ਰੋ. ਸਾਕਸ਼ੀ ਸ਼ਰਮਾ, ਪ੍ਰੋ. ਸ਼ਿਵਨ ਸਰਪਾਲ, ਡਾ. ਸ਼ਿਵਾਨੀ ਨਿਸਚਲ, ਡਾ. ਮੀਗਾ, ਡਾ. ਮਨੀਸ਼ਾ ਬਹਿਲ ਆਦਿ ਨੇ ਯੋਗਦਾਨ ਪਾਇਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media