Tuesday, September 29, 2026

ਕੈਪਟਨ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ – ਜਸਵਿੰਦਰ ਧੀਮਾਨ

ਸੰਦੌੜ, 6 ਫਰਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਨੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ PPN0602201801ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮੌਕਾ ਦਿੱਤਾ ਹੈ।ਜਿਸ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਐਸ.ਸੀ ਵਰਗ ਅਤੇ ਬੀ.ਸੀ ਪਰਿਵਾਰਾਂ ਨਾਲ ਕੀਤਾ ਹਰ ਵਾਅਦਾ ਆਪਣੇ ਕਾਰਜ ਕਾਲ ਵਿੱਚ ਇੱਕ ਇੱਕ ਕਰਕੇ ਪੂਰਾ ਕਰੇਗੀ।ਇਹ ਪ੍ਰਗਟਾਵਾ ਵਿਸਵਕਰਮਾ ਫਉਂਡੇਸ਼ਨ ਦਿੜ੍ਹਬਾ ਦੇ ਚੇਅਰਮੈਨ ਅਤੇ ਯੂਥ ਕਾਂਗਰਸ਼ ਦੇ ਮਿਹਨਤੀ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਰਦੀਪ ਸਿੰਘ ਧੀਮਾਨ ਦੇ ਦਫਤਰ ਵਿਖੇ ਕੀਤਾ।ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਦੀਆਂ ਸ਼ਕੀਮਾਂ ਨੂੰ ਲੋੜਵੰਦਾਂ ਤੱਕ ਬਿਨਾਂ ਕਿਸੇ ਭੇਦ ਭਾਵ ਦੇ ਹਰ ਹੀਲੇ ਪਹੁੰਚਾਇਆ ਜਾਵੇਗਾ।ਉਹਨਾਂ ਕਿਹਾ ਕਿ ਉਹ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਲੋਕ ਸ਼ਭਾ ਹਲਕੇ ਸੰਗਰੂਰ ਦੇ ਰਾਮਗੜ੍ਹੀਆ ਪਰਿਵਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਉਹਨਾਂ ਨਾਲ ਮੀਡੀਆ ਇੰਚਾਰਜ਼ ਮਨਜਿੰਦਰ ਧੀਮਾਨ, ਐਮ.ਸੀ ਪਰਗਟ ਘੁਮਾਣ, ਤਲਵਿੰਦਰ ਸਿੰਘ, ਦੀਪ ਖਾਨ ਆਗੂ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply