ਮਾਲੇਰਕੋਟਲਾ, 6 ਫਰਵਰੀ (ਪੰਜਾਬ ਪੋਸਟ- ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਤੇ ਲਹਿੰਦੇ ਪੰਜਾਬ ਦੇ ਜਿਲ੍ਹਾ ਸਿਆਲਕੋਟ ਦੀਆਂ ਗਲੀਆਂ ਵਿੱਚ
ਖੇਡਦਿਆਂ ਵੱਡੇ ਹੋਏ ਅਤੇ ਅੱਜ ਕੱਲ ਇੰਗਲੈਂਡ ਦੇ ਲੰਡਨ ਸ਼ਹਿਰ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਹੇ ਉੱਘੇ ਪੰਜਾਬੀ ਦੇ ਲੇਖਕ ਤੇ ਭਾਰਤੀ ਪੰਜਾਬ ਦੀਆਂ ਨਾਮਵਰ ਅਖਬਾਰਾਂ ਵਿੱਚ ਅਪਣੀਆਂ ਲੇਖਾਂ ਰਾਹੀਂ ਚਰਚਿਤ ਖੋਜੀ ਲੇਖਕ ਗੁਲਾਮ ਮੁਸਤਫਾ ਡੋਗਰ ਇੰਨੇ ਦਿਨੀ ਭਾਰਤ ਵਿੱਚ “ਅੰਤਰਰਾਸ਼ਟਰੀ ਪੰਜਾਬੀ” ਕਾਨਫਰੰਸ ਬਤੌਰ ਡੈਲੀਗੇਟ ਹਾਜ਼ਰੀ ਲਗਵਾ ਕੇ ਭਾਰਤੀ ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਵਿਖੇ ਅਪਣੇ ਦੋਸਤਾਂ ਅਤੇ ਬਰਾਦਰੀ ਭਰਾਵਾਂ ਨੂੰ ਕੁੱਝ ਦੇਰ ਲਈ ਮਿਲਣ ਲਈ ਤਸ਼ਰੀਫ ਲਿਆਏ।ਅਬਦੁਲ ਰਊਫ ਖਾਨ ਸ਼ੇਰਵਾਨੀ ਅਤੇ ਸਾਬਕਾ ਕੋਂਸਲਰ ਯਾਸਰ ਹੁਸੈਨ ਡੋਗਰ ਦੇ ਘਰ ਅਪਣੀ ਬਿਰਾਦਰੀ ਅਤੇ ਪੰਜਾਬੀ ਭਾਈਚਾਰੇ ਦੀ ਮਕਬੂਲੀਅਤ ਲਈ ਯਾਦਾਂ ਸਾਂਝੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਬੇਸ਼ਕ 1947 ‘ਚ ਸੱਤਾ ਪ੍ਰਾਪਤੀ ਲਈ ਉਸ ਵਕਤ ਦੇ ਸਿਆਸਤਦਾਨਾਂ ਨੇ ਗੰਦੀ ਸਿਆਸਤ ਖੇਡਦਿਆਂ ਪੰਜਾਬੀਆਂ ਦਾ ਬੇਤਹਾਸ਼ਾ ਖੂਨ ਵਹਾ ਕੇ ਮੁਲਕ ਦੇ ਦੋ ਹਿੱਸੇ ਤਾਂ ਕਰਵਾ ਦਿੱਤੇ, ਜਿਸ ਲਈ ਪੰਜਾਬੀ ਭਾਈਚਾਰੇ ਨੂੰ ਇਸ ਦਾ ਖਮਿਆਜਾ ਬੇਸ਼ੱਕ ਉਸ ਵਕਤ ਜਾਨਾਂ ਦੇ ਕੇ ਅਦਾ ਕਰਨਾ ਪਿਆ, ਜਿਸ ਦੀ ਚੀਸ ਅੱਜ ਤੱਕ ਦੋਵੇਂ ਪੰਜਾਬਾਂ ਦੇ ਪੰਜਾਬੀ ਭਾਈਚਾਰੇ ਨੂੰ ਮਹਿਸੂਸ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਭਾਰਤੀ ਪੰਜਾਬ ਦੇ ਵਿੱਚ ਵਸੇ ਪੰਜਾਬੀਆਂ ਦੇ ਵਡੇਰੇ ਅਪਣੀ ਜਨਮ ਭੂਮੀ ਨੂੰ ਵੇਖਣ ਲਈ ਵੀਜਾ ਨਾ ਮਿਲਣ ਕਾਰਨ ਇਸ ਦੁਨੀਆਂ ਤੋਂ ਅਪਣੇ ਯਾਰਾਂ ਦੋਸਤਾਂ ਨੂੰ ਯਾਦ ਕਰਦਿਆਂ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ।
ਉੁਨ੍ਹਾਂ ਮੰਗ ਕੀਤੀ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਬੈਠ ਕੇ ਵੀਜਾ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਕੋਈ ਵੀ ਪੰਜਾਬੀ ਸਿੱਖ, ਮੁਸਲਮਾਨ ਹਿੰਦੂ ਨਾ ਹੋ ਕੇ ਇੱਕ ਪੰਜਾਬੀ ਹੋਣ ਦੇ ਨਾਤੇ ਅਪਣੀ ਜਨਮ ਭੂਮੀ ਤੇ ਬਚਪਨ ਦੇ ਯਾਰਾਂ ਨਾਲ ਮਿਲ ਬੈਠ ਕੇ ਅਪਣੀਆਂ ਯਾਦਾਂ ਤਾਜੀਆਂ ਕਰ ਸਕੇ।ਉਨ੍ਹਾਂ ਕਿਹਾ ਕਿ 1947 ਦੀ ਫਿਰਕੂਵਾਦ ਦੀ ਪੈਦਾ ਕੀਤੀ ਹਨੇਰੀ ਨੇ ਦੇਸ਼ ਦੇ ਦੋ ਟੁੱਕੜੇ ਭਾਵੇਂ ਕਰਵਾ ਦਿੱਤੇ ਸੀ, ਪਰ ਪੰਜਾਬੀਅਤ ਦੇ ਸ਼ਾਹ ਸਵਾਰ ਅੱਜ ਵੀ ਦੋਵੇਂ ਮੁਲਕਾਂ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਬਖੇਰ ਰਹੇ ਹਨ।ਉਨ੍ਹਾਂ ਨੇ ਡੋਗਰ ਭਾਈਚਾਰੇ ਸਬੰਧੀ ਵੀ ਕਈ ਤੱਥਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਲੋਕ ਦਾਸਤਾਨ ਤੇ ਅਧਾਰਿਤ ਬਣੀ ਫਿਲਮ “ਜਿਊਣਾ ਮੋੜ” ‘ਚ ਦਿਖਾਏ ਗਏ ਅਹਿਮਦ ਡੋਗਰ ਵੀ ਉਨ੍ਹਾਂ ਦਾ ਹੀ ਇੱਕ ਵੱਡੇ ਵਡੇਰੇ ਸੀ, ਜੋ ਹਰਿਆਓ ਡਸਕਾ ਪਿੰਡ ਦੇ ਰਹਿਣ ਵਾਲੇ ਸੀ ਤੇ ਜਿਸ ਬਾਬਤ ਫਿਲਮ ਵਿੱਚ ਜੋ ਉਨ੍ਹਾਂ ਬਾਰੇ ਵਿਖਾਇਆ ਗਿਆ ਹੈ, ਉਹ ਸੱਚ ਤੋਂ ਕੋਹਾ ਦੂਰ ਹੈ।ਜਿਸ ਬਾਰੇ ਉਨ੍ਹਾਂ ਨੇ ਕਾਫੀ ਕੁੱਝ ਲਿਖਿਆ ਵੀ ਹੈ ਤੇ ਅੱਗੇ ਵੀ ਖੋਜਾਂ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਅਤੇ ਪੰਜਾਬੀਆਂ ਦੀ ਹਮੇਸਾਂ ਖੈਰ ਮੰਗਦੇ ਹਨ, ਇਸ ਲਈ ਭਾਰਤੀ ਪੰਜਾਬ ਦੇ ਪੰਜਾਬੀ ਮੀਡੀਆ ਵੱਲੋਂ ਉਨ੍ਹਾਂ ਨੂੰ ਜੋ ਮਾਣ ਦਿੱਤਾ ਜਾ ਰਿਹਾ ਹੈ, ਉਸ ਦੇ ਉਹ ਹਮੇਸ਼ਾਂ ਰਿਣੀ ਰਹਿਣਗੇ।
ਇਸ ਮੌਕੇ ਅਲ-ਕੁਰਆਨ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਜ਼ਮਤ ਅਲੀ ਖਾਂ, ਜੀ.ਐਸ ਭਿੰਡਰ ਲੁਧਿਆਣਾ, ਅਬਦਲ ਰਊਫ ਖਾਨ ਸ਼ੇਰਵਾਨੀ, ਹਾਜੀ ਯਾਸਰ ਹੁਸੈਨ ਡੋਗਰ, ਜਾਕਿਰ ਜੁਸੈਨ, ਨਾਸਿਰ ਹੁਸੈਨ, ਡਾ.ਨਵਾਬ ਮਲਿਕ ਡੋਗਰ ਛੀਟਾਂਵਾਲਾ, ਹਾਜੀ ਮੁਹੰਮਦ ਰਫੀਕ, ਮੁਹੰਮਦ ਅਸਲਮ ਕਿਲ੍ਹਾ ਆਦਿ ਵੀ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media