Saturday, August 22, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਅੰਤਰ-ਕਾਲਜ ਦੀ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਕੁਸ਼ਤੀ ਟੀਮ ਨੇ ਯੂਨੀਵਰਸਿਟੀ ਵਿਖੇ ਹੋਈ ਗੁਰੂ ਨਾਨਕ PPN0702201803ਦੇਵ ਯੂਨੀਵਰਸਿਟੀ ਅੰਤਰ-ਕਾਲਜ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਟੀਮ ਨੇ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਚ.ਐਮ.ਵੀ ਕਾਲਜ ਜਲੰਧਰ, ਐਸ.ਡੀ ਕਾਲਜ ਪਠਾਨਕੋਟ, ਐਸ.ਡੀ ਕਾਲਜ ਦੀਨਾਨਗਰ, ਸੇਂਟ ਸੋਲਜ਼ਰ ਐਜੂਕੇਸ਼ਨ ਕਾਲਜ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਇਸ ਜੇਤੂ ਟੀਮ ਵਿੱਚ ਮਨਪ੍ਰੀਤ ਕੌਰ, ਜਸ਼ਨਦੀਪ ਕੌਰ, ਰਮਨਦੀਪ ਕੌਰ, ਅੰਮ੍ਰਿਤਪਾਲ ਕੌਰ, ਜੋਬਨਜੀਤ ਕੌਰ, ਕਰਨਬੀਰ ਕੌਰ, ਨਵਜੋਤ ਕੌਰ, ਰਣਜੀਤ ਕੌਰ, ਕਵਲਜੀਤ ਕੌਰ ਅਤੇ ਸ਼ਮਾ ਆਦਿ ਸ਼ਾਮਲ ਸਨ।ਇਸ ਟੀਮ ਦੀਆਂ ਚਾਰ ਖਿਡਾਰਨਾਂ ਜਸ਼ਨਦੀਪ ਕੌਰ, ਰਮਨਦੀਪ ਕੌਰ, ਅੰਮ੍ਰਿਤਪਾਲ ਕੌਰ ਅਤੇ ਜੋਬਨਜੀਤ ਕੌਰ 2 ਤੋਂ 5 ਨਵੰਬਰ 2017 ਨੂੰ ਰੋਹਤਕ (ਹਰਿਆਣਾ) ਵਿਖੇ ਹੋਈ ਸਰਵ-ਭਾਰਤੀ ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਭਾਗ ਲੈ ਚੁੱਕੀਆਂ ਹਨ।
ਸੁਦਰਸ਼ਨ ਕਪੂਰ ਮੁਖੀ ਸਥਾਨਕ ਪ੍ਰਬੰਧਕੀ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਧੀਆ ਪ੍ਰਦਰਸ਼ਨ ਲਈ ਹੌਂਸਲਾ ਅਫ਼ਜਾਈ ਕੀਤੀ।ਇਸ ਮੌਕੇ ਸ਼੍ਰੀਮਤੀ ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਤੇ ਰਾਜਦੀਪ ਕੌਰ ਸਮੇਤ ਕਈ ਹੋਰ ਅਧਿਆਪਕਾਵਾਂ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply