ਤਰਨ ਤਾਰਨ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ, ਜਿਨ੍ਹਾ
ਦਾ ਪਿਛਲੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ, ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਥੇਦਾਰ ਕੋਹਾੜ ਦੀਆ ਅਸਥੀਆਂ ਗੋਇੰਦਵਾਲ ਸਾਹਿਬ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਜਲ ਪ੍ਰਵਾਹ ਕੀਤੀਆਂ ਗਈਆਂ।ਇਸ ਸਮੇਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਮੈਬਰਾਂ ਤੇ ਵਰਕਰਾਂ ਨਾਲ ਪਹੁੰਚੇ।
ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਬੇਟਾ ਨਾਇਬ ਸਿੰਘ ਕੋਹਾੜ ਪੌਤਰੇ ਬੱਚਿਤਰ ਸਿੰਘ ਕੋਹਾੜ ਅਤੇ ਪਵਿੱਤਰ ਸਿੰਘ ਕੋਹਾੜ, ਜਵਾਈ ਸਤਨਾਮ ਸਿੰਘ ਢਿੱਲੋਂ, ਨੁੰਹ ਪ੍ਰਦੀਪ ਕੌਰ, ਬਲਜਿੰਦਰ ਕੌਰ ਬੇਟੀ ਅਤੇ ਹੋਰ ਪਰਿਵਾਰਕ ਮੈੈਂਬਰ ਮੌਜੂਦ ਸਨ।ਇਸ ਮੌਕੇ ਸਾਬਕਾ ਸਿਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ, ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਔਲਖ, ਪ੍ਰੇਮ ਸਿੰਘ, ਐਸ.ਜੀ.ਪੀ.ਸੀ ਮੈਂਬਰ ਸ੍ਰ ਬਲਵਿੰਦਰ ਸਿੰਘ ਵੇਈ ਪੁਈਂ, ਦਮਨਜੀਤ ਸਿੰਘ, ਮਨੈਜਰ ਜੱਸਾ ਸਿੰਘ, ਕੈਪਟਨ ਸੁੱਚਾ ਸਿੰਘ ਆਦਿ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media