Sunday, December 22, 2024

ਖਾਲਸਾ ਕਾਲਜ ਵਿਖੇ ਕਰਵਾਇਆ 47ਵਾਂ ਸਾਲਾਨਾ ਖੇਡ ਸਮਾਰੋਹ

ਸੰਦੌੜ, 11 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ PPN110220180447ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੁਖਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਸੰਦੌੜ (ਅਮਰੀਕਾ ਵਾਸੀ) ਨੇ ਸ਼ਿਰਕਤ ਕੀਤੀ।
ਕਾਲਜ ਦੇ ਜਨਰਲ ਸਕੱਤਰ ਬਾਬੂ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਚੱਲ ਰਹੀਆਂ ਕੁਰੀਤੀਆਂ ਤੋਂ ਦੂਰ ਰਹਿਣ ਲਈ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ।ਸਮਾਰੋਹ ਵਿੱਚ ਲੜਕਿਆਂ ਅਤੇ ਲੜਕੀਆਂ ਦੀ 400 ਮੀਟਰ, 200 ਮੀਟਰ ਅਤੇ 100 ਮੀਟਰ ਦੀ ਦੌੜ, ਜੈਵਲਿਨ ਥਰ੍ਹੋ ਗੋਲਾ ਸੁੱਟਣਾ, ਲੰਬੀ ਛਾਲ, ਨੇਜਾ ਸੁੱਟਣਾ ਤੇ ਸ਼ਾਟ ਪੁੱਟ ਦੇ ਮੁਕਾਬਲੇ ਕਰਵਾਏ ਗਏ।100 ਮੀਟਰ ਦੌੜ ਵਿੱਚ ਬਲਜਿੰਦਰ ਕੌਰ, ਜਗਜੀਤ ਕੌਰ ਅਤੇ ਕੁਲਦੀਪ ਕੌਰ ਨੇ ਕਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਅਤੇ 100 ਮੀਟਰ ਦੌੜ ਵਿੱਚ ਰਣਯੋਧ ਸਿੰਘ, ਜ਼ਸਪ੍ਰੀਤ ਸਿੰਘ ਅਤੇ ਗੁਰਮੁੱਖ ਸਿੰਘ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਲੰਬੀ ਛਾਲ ਵਿੱਚ ਰਣਯੋਧ ਸਿੰਘ, ਜੈਵਲਿਨ  ਵਿੱਚ ਕਰਨਵੀਰ ੰਿਸੰਘ, ਡਿਸਕਸ ਥਰੋ ਵਿੱਚ ਯਾਸੀਨ ਅਤੇ ਲੰਬੀ ਛਾਲ ਵਿੱਚ ਜਗਜੀਤ ਕੌਰ, ਸ਼ਾਟ ਪੁੱਟ ਵਿੱਚ ਜਗਜੀਤ ਕੌਰ, ਜੈਵਲਿਨ ਥਰੋ ਵਿੱਚ ਬਲਜਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਕਾਲਜ ਮੇਨੈਜਮੈਂਟ ਵਲੋਂ ਸੁਖਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ (ਐਨ.ਆਰ.ਆਈ) ਦਾ ਸਨਮਾਨ ਕੀਤਾ ਗਿਆ।ਲੜਕਿਆਂ ਵਿੱਚੋਂ ਜ਼ਸਪ੍ਰੀਤ ਸਿੰਘ ਅਤੇ ਲੜਕੀਆਂ ਵਿਚੋਂ ਜਗਜੀਤ ਕੌਰ ਬੈਸਟ ਅਥਲੀਟ ਚੁਣੇ ਗਏ।ਖੇਡ ਵਿਭਾਗ ਦੇ ਇੰਚਾਰਜ ਪ੍ਰੋ. ਜਗਦੀਪ ਸਿੰਘ ਦੀ ਅਗਵਾਈ ਹੇਠ ਇਹ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਪ੍ਰੋ. ਕੁਲਜੀਤ ਕੌਰ, ਪ੍ਰੋ. ਕਰਮਜੀਤ ਕੌਰ, ਪ੍ਰੋ. ਰਜਿੰਦਰ ਕੁਮਾਰ, ਪ੍ਰੋ. ਮੋਹਨ ਸਿੰਘ ਪ੍ਰੋ. ਸਵਰਨਜੀਤ ਸਿੰਘ, ਪ੍ਰੋ. ਬਚਿੱਤਰ ਸਿੰਘ ਅਤੇ ਪ੍ਰੋ. ਕਪਿਲ ਦੇਵ ਗੋਇਲ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਿਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply