Wednesday, April 22, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਮੁੱਖ ਅਧਿਆਪਕਾ ਲਈ ਵਿਦਾਇਗੀ ਸਮਾਰੋਹ

PPN010801
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ)-   ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਪ੍ਰਾਇਮਰੀ ਸੈਕਸ਼ਨ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਰਾਜਦਵਿੰਦਰ ਗਿੱਲ ਦੀ ਸੇਵਾਮੁਕਤੀ ਦੇ ਮੌਕੇ ਤੇ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸ਼੍ਰੀਮਤੀ ਰਾਜਦਵਿੰਦਰ ਗਿੱਲ ਪਿਛਲੇ ੩੫ ਸਾਲਾਂ ਤੋਂ ਇਸ ਸਕੂਲ ਵਿੱਚ ਸੇਵਾ ਨਿਭਾ ਰਹੇ ਸਨ । ਉਹਨਾਂ ਨੇ ਜਿੱਥੇ ਇਕ ਅਧਿਆਪਕਾ ਵਜੋਂ ਵਿਦਿਆਰਥੀਆਂ ਦੀ ਵਿਦਿਅਕ ਖੇਤਰ ਵਿੱਚ ਯੋਗ ਅਗਵਾਈ ਕੀਤੀ, ਉਥੇ ਨਾਲ ਹੀ ਇਕ ਮੁੱਖ ਅਧਿਆਪਕਾ ਦੇ ਤੌਰ ਤੇ ਸਕੂਲ ਦੇ ਚੰਗੇਰੇ ਪ੍ਰਬੰਧ ਅਤੇ ਵਿਕਾਸ ਵਿੱਚ ਵੀ ਭਰਪੂਰ ਯੋਗਦਾਨ ਪਾਇਆ ।ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਹਰਮਨਪਿਆਰੀ ਮੁੱਖ ਅਧਿਆਪਕਾ ਦੀ ਸੇਵਾ ਮੁਕਤੀ ਦੇ ਮੌਕੇ ਤੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਭਰੇ ਮਨ ਨਾਲ ਉਹਨਾਂ ਨੂੰ ਅਲਵਿਦਾ ਆਖਿਆ ਗਿਆ ਅਤੇ ਅਨੇਕਾਂ ਯਾਦਗਾਰੀ ਉਪਹਾਰ ਭੇਂਟ ਕੀਤੇ ਗਏ।ਸਕੂਲ ਦੇ ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ ਨੇ ਮੁੱਖ ਅਧਿਆਪਕਾ ਵੱਲੋਂ ਸਕੂਲ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।ਸਕੂਲ ਦੇ ਪਿੰ੍ਰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਕਿਹਾ ਕਿ ਸ਼੍ਰੀਮਤੀ ਰਾਜਦਵਿੰਦਰ ਗਿੱਲ ਦੀ ਅਗਵਾਈ ਵਿੱਚ ਸਕੂਲ ਨੇ ਵਿਦਿਅਕ ਅਤੇ ਸਹਿ ਵਿਦਿਅਕ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਕਈ ਵੱਡੀਆਂ ਮੱਲਾਂ ਮਾਰੀਆਂ ਹਨ।ਉਹਨਾਂ ਸ਼੍ਰੀਮਤੀ ਗਿੱਲ ਨੂੰ ਸੇਵਾ ਮੁਕਤੀ ਉਪਰੰਤ ਖੁਸ਼ਹਾਲੀ ਅਤੇ ਤੰਦਰੁਸਤੀ ਭਰਪੂਰ ਜੀਵਨ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ।ਵਿਦਾਇਗੀ ਸਮਾਰੋਹ ਵਿੱਚ ਮੁੱਖ ਅਧਿਆਪਕਾਵਾਂ ਸ਼੍ਰੀਮਤੀ ਰੇਣੂ ਆਹੂਜਾ, ਸ਼੍ਰੀਮਤੀ ਨਿਸ਼ਚਿੰਤ ਕਾਹਲੋਂ, ਸ਼੍ਰੀਮਤੀ ਕਵਲਪ੍ਰੀਤ ਕੌਰ, ਸੁਪਰਵਾਈਜ਼ਰ ਸ਼੍ਰੀਮਤੀ ਕਿਰਨਜੋਤ ਕੌਰ, ਸ਼੍ਰੀਮਤੀ ਮੰਜੂ, ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਅਧਿਆਪਕ ਸਾਹਿਬਾਨ ਸ਼ਾਮਲ ਸਨ ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply