Wednesday, April 15, 2026

ਗੁਰਮੀਤ ਕੌਰ ਮੀਰਾਂਕੋਟ ਨੇ ਬੀ.ਪੀ.ਈ.ਓ ਜੰਡਿਆਲਾ ਵਜੋਂ ਅਹੁੱਦਾ ਸੰਭਾਲਿਆ

ਜੰਡਿਆਲਾ ਗੁਰੂ, 15 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼੍ਰੀਮਤੀ ਗੁਰਮੀਤ ਕੌਰ ਮੀਰਾਂਕੋਟ ਨੇ ਜੰਡਿਆਲਾ ਗੁਰੂ ਬਲਾਕ PPN1502201803ਪ੍ਰਾਇਮਰੀ ਅਫਸਰ (ਬੀ.ਪੀ.ਈ.ਓ) ਦਾ ਅਹੁੱਦਾ ਗਹਿਰੀ ਮੰਡੀ ਵਿਖੇ ਸੰਭਾਲ ਲਿਆ ਹੈ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਸ਼੍ਰੀਮਤੀ ਭੁਪਿੰਦਰ ਕੌਰ ਰੰਧਾਵਾ ਮੌਜੂਦ ਰਹੇ।ਅਹੁੱਦਾ ਸੰਭਾਲਣ ਉਪਰੰਤ  ਬੀ.ਪੀ.ਈ.ਓ ਸ਼੍ਰੀਮਤੀ ਗੁਰਮੀਤ ਕੌਰ ਮੀਰਾਂਕੋਟ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਉਨ੍ਹਾਂ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਬਾਬਾ ਪ੍ਰਮਾਨੰਦ ਮੁੱਖ ਸੰਚਾਲਕ ਗੁਰਦੁਆਰਾ ਬਾਬਾ ਹੰਦਾਲ ਸਾਹਿਬ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਰਣਜੀਤ ਸਿੰਘ ਜੋਸਨ,  ਜਸਬੀਰ ਸਿੰਘ ਖੇਲਾ, ਮਹਿਕਪ੍ਰੀਤ ਸਿੰਘ ਜੋਸਨ, ਬਲਵਿੰਦਰ ਕੌਰ ਬੀ.ਪੀ.ਈ.ਓ ਅੰਮ੍ਰਿਤਸਰ, ਸਤਨਾਮ ਸਿੰਘ ਬੀ.ਪੀ.ਈ.ਓ ਮਜੀਠਾ-2, ਗੁਰਪ੍ਰਤਾਪ ਸਿੰਘ ਜੂਨੀਅਰ ਸਹਾਇਕ, ਧਰਮਿੰਦਰ ਸਿੰਘ, ਸਰਬਜੀਤ ਸਿੰਘ, ਕੰਵਲਜੀਤ ਸਿੰਘ, ਗੁਰਭੇਜ ਸਿੰਘ ਸੀ.ਐਚ.ਟੀ, ਰਣਜੀਤ ਸਿੰਘ, ਬਲਵਿੰਦਰ ਕੌਰ, ਵਿਸ਼ੇਸ਼ ਤੌਰ `ਤੇ ਹਾਜਰ ਸਨ।ਜਿਨ੍ਹਾਂ ਨਵੇਂ ਬੀ.ਪੀ.ਈ.ਓ ਸ਼੍ਰੀਮਤੀ ਗੁਰਮੀਤ ਕੌਰ ਮੀਰਾਂਕੋਟ ਨੂੰ ਅਹੁੱਦਾ ਸੰਭਾਲਣ `ਤੇ ਸ਼ੁੱਭਕਾਮਨਾਵਾਂ ਦਿੱਤੀਆਂ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply