ਸ੍ਰੀ ਅਨਿਲ ਜੋਸ਼ੀ ਨੂੰ ਫੁੱਲ ਭੇਟ ਕਰਨ ਲਈ ਉਨ੍ਹਾਂ ਦੇ ਦਫਤਰ ਪਹੁੰਚੇ ਸੈਂਕੜੇ ਵਪਾਰੀ

ਅੰਮ੍ਰਿਤਸਰ, 1 ਅਗਸਤ ( ਸੁਖਬੀਰ ਸਿੰਘ )- ਪੰਜਾਬ ਸਰਕਾਰ ਵੱਲੋਂ ਸਟਾਕ ‘ਤੇ ਪਏ ਮਾਲ ‘ਤੇ ਵਪਾਰੀਆਂ ਨੂੰ ਟੈਕਸ ਦੀ ਮੁਆਫੀ ਦਿੱਤੇ ਜਾਣ ‘ਤੇ ਵਪਾਰੀ ਭਾਈਚਾਰਾ ਖੁਸ਼ ਹੈ ਅਤੇ ਅੱਜ ਇਸ ਦਾ ਰਸਮੀ ਧੰਨਵਾਦ ਕਰਨ ਲਈ ਵਪਾਰੀਆਂ ਦੇ ਵੱਡੇ ਵਫਦ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਸਥਾਨਕ ਦਫਤਰ ਵਿਖੇ ਪਹੁੰਚੇ। ਵਪਾਰੀਆਂ ਨੇ ਇਸ ਫੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਦੇ ਨਾਲ-ਨਾਲ ਸ੍ਰੀ ਅਨਿਲ ਜੋਸ਼ੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾਂ ਦੀ ਬਦੌਲਤ ਇਹ ਸੰਭਵ ਹੋ ਸਕਿਆ ਹੈ। ਇਸ ਮੌਕੇ ਦਾਲ ਮੰਡੀ ਟਰੇਡਰਜ਼ ਐਸੋਸੀਏਸ਼ਨ, ਨਿਊ ਮਿਸ਼ਰੀ ਬਾਜ਼ਾਰ ਟਰੇਡਰ ਐਸੋਸੀਏਸ਼ਨ, ਬਾਜ਼ਾਰ ਪਾਪੜਾਂ ਮਰਚੈਂਟ ਐਸੋਸੀਏਸ਼ਨ, ਹਾਰਡਵੇਅਰ ਮਰਚੈਂਟ ਐਸੋਸੀਏਸ਼ਨ, ਬਰਤਨ ਐਸੋ, ਦਰਸ਼ਨੀ ਡਿਉੜੀ ਸ਼ਾਪਕੀਪਰਜ਼ ਐਸੋ, ਅੰਮ੍ਰਿਤਸਰ ਸ਼ਰਾਫਾ ਐਸੋਸੀਏਸ਼ਨ, ਬਾਜ਼ਾਰ ਘੰਟਾ ਘਰ ਟਰੇਡਰਜ਼ ਐਸੋ, ਦਾ ਅੰਮ੍ਰਿਤਸਰ ਪੀਸ ਗੁਡਜ਼ ਐਸੋ, ਹੋਟਲ ਐਂਡ ਰੈਸਟੋਰੈਂਟ ਵੈਲਫੇਅਰ ਐਸੋਸੀਏਸ਼ਨ, ਦਾ ਕਲਾਥ ਮਰਚੈਂਟ ਐਸੋਸੀਏਸ਼ਨ, ਪ੍ਰਤਾਪ ਬਾਜ਼ਾਰ ਟਰੇਡਰਜ਼, ਸਾਸ਼ਤਰੀ ਮਾਰਕੀਟ ਕਲਾਥ ਡੀਲਰਜ਼ ਤੇ ਮਰਚੈਂਟ, ਫੈਡਰੇਸ਼ਨ ਆਫ ਦਾ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ, ਦਾ ਅੰਮ੍ਰਿਤਸਰ ਟੀ ਟਰੇਡਰਜ਼ ਐਸੋਸੀਏਸ਼ਨ, ਇੰਡੋ-ਫਾਰਨ ਚੈਂਬਰ ਆਫ ਕਾਮਰਸ, ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ, ਆਟਾ ਮੰਡੀ ਦਾਲ ਐਸੋਸੀਏਸ਼ਨ, ਦਾ ਅੰਮ੍ਰਿਤਸਰ ਕਰਿਆਨਾ ਮਰਚੈਂਟ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡੀਸਟਰੀਅਲ ਵੈਲਫੇਅਰ ਐਸੋ: ਸਮੇਤ ਹੋਰ ਕਈ ਸੰਸਥਾਵਾਂ ਦੇ ਅਹੁਦੇਦਾਰ ਅਤੇ ਵਪਾਰੀ ਹਾਜ਼ਰ ਸਨ।
ਇਸ ਮੌਕੇ ਵਪਾਰੀਆਂ ਨੂੰ ਸੰਬੋਧਨ ਕਰਦੇ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਸਰਕਾਰ ਤੱਕ ਪਹੁੰਚਾ ਕੇ ਮੈਂ ਕੋਈ ਅਹਿਸਾਨ ਨਹੀਂ ਕੀਤਾ, ਬਲਕਿ ਇਹ ਮੇਰਾ ਫਰਜ਼ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਵਪਾਰ ਅਤੇ ਸਨਅਤ ਵਿਕਸਤ ਕਰਨ ਲਈ ਦ੍ਰਿੜ ਸੰਕਲਪ ਲੈ ਚੁੱਕੀ ਹੈ ਅਤੇ ਇਸ ਵਾਸਤੇ ਵੱਡੀਆਂ ਪਹਿਲ ਕਦਮੀਆਂ ਵੀ ਕੀਤੀਆਂ ਹਨ, ਪਰ ਕੁੱਝ ਇਕ ਅਧਿਕਾਰੀ ਸਰਕਾਰ ਕੋਲੋਂ ਗਲਤ ਫੈਸਲੇ ਕਰਵਾ ਕੇ ਇਸ ਕੰਮ ਵਿਚ ਅੜਿਕੇ ਪਾ ਰਹੇ ਹਨ। ਉਨ੍ਹਾਂ ਇਸ ਫੈਸਲੇ ਲਈ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
Punjab Post Daily Online Newspaper & Print Media