
ਫਾਜਿਲਕਾ, 1 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਵੱਲੋ ਨਸ਼ੇ ਦੇ ਤਸਕਰਾਂ ਅਤੇ ਮਾੜੇ ਅਸਰਾਂ ਦੇ ਖਿਲਾਫ਼ ਸ਼ੂਰੁ ਕੀਤੀ ਗਈ ਮੁੰਹਿਮ ਦੇ ਅਨੁਸਾਰ ਜਿਲ੍ਹਾ ਫ਼ਾਜਿਲਕਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ । ਅੱਜ ਸਵੇਰੇ ਕਰੀਬ ੧੧ ਵਜੇ ਸ. ਜਗਤਾਰ ਸਿੰਘ ਐਂਟੀ ਨਾਰਕੋਟਿਕ ਰੇਂਜ ਫਿਰੋਜਪੁਰ ਸਮੇਤ ਪੁਲਿਸ ਪਾਰਟੀ ਨੇ ਆਈ ਈ ਆਈ ਫਿਰੋਜਪੁਰ ਰੋਡ ਜਲਾਲਾਬਾਦ ਤੋਂ ੨ ਬੰਦਿਆਂ ਤੋਂ ਸ਼ੱਕ ਦੀ ਸੂਰਤ ਵਿੱਚ ਪੁੱਛ ਗਿੱਛ ਕੀਤੀ ਤਾਂ ਉਹਨਾਂ ਕੋਲੋ ੫੦ ਗ੍ਰਾਮ ਹੈਰੋਇਨ ਬਰਾਮਦ ਹੋਈ । ਤਸਕਰਾਂ ਦੀ ਪਛਾਣ ਵੱਜੋਂ ਇੱਕ ਠਾਕੁਰ ਸਿੰਘ ਪੁੱਤਰ ਗੱਜਣ ਸਿੰਘ ਕੋਮ ਰਾਏ ਸਿੱਖ ਵਾਸੀ ਦੋਲੇ ਵਾਲਾ ਥਾਣਾ ਫਤਿਹਗੜ ਪੰਜਤੀਰ ਜਿਲ੍ਹਾ ਮੋਗਾ ਤੋ ਹੈ ਅਤੇ ਇਸ ਤੇ ਪਹਿਲਾਂ ਵੀ ਇੱਕ ਕੈਮੀਕਲ ਪਾਊਡਰ ਦਾ ਮੁੱਕਦਮਾ ਦਰਜ ਹੈ ਅਤੇ ਦੂਜੇ ਦਾ ਨਾਂ ਸੁਖਬੀਰ ਸਿੰਘ ਉਰਫ ਸੁੱਖਾ ਪੁੱਤਰ ਜੋਗਿੰਦਰ ਕੋਮ ਜੱਟ ਸਿੱਖ ਵਾਸੀ ਦੋਲੇ ਵਾਲਾ ਥਾਣਾ ਫਤਿਹਗੜ ਪੰਜਤੀਰ ਜਿਲ੍ਹਾ ਮੋਗਾ ਤੋਂ ਹੈ ਅਤੇ ਇਹ ਪਹਿਲਾਂ ਤੋਂ ਹੀ ਭੁੱਕੀ ਚੂਰਾ ਪੋਸਤ ਦੇ ਮੁਕਦਮੇ ਵਿੱਚ ੧੦ ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਹੁਣ ਪੈਰੋਲ ਰਿਹਾਈ ਤੇ ਆਇਆ ਹੋਇਆ ਸੀ । ਇਸ ਬਰਾਮਦ ਹੋਈ 50 ਗ੍ਰਾਮ ਹੈਰੋਇਨ ਸਬੰਧੀ ਮੁੱਕਦਮਾ ਨੰਬਰ 112 ਮਿਤੀ 31.7.14 ਥਾਣਾਂ ਸਿਟੀ ਜਲਾਲਾਬਾਦ ਦਰਜ ਕਰ ਲਿਆ ਗਿਆ ਹੈ ਅਤੇ ਅੱਗਲੀ ਤਫਤੀਸ਼ ਜਾਰੀ ਹੈ ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media