ਮੋਗਾ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ
ਭਿੰਡਰਾਂਵਾਲਿਆਂ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਉਹਨਾਂ ਦੀ ਯਾਦ ਚ ਉਸਾਰੇ ਗਏ ਆਲੀਸ਼ਾਨ ਗੁਰਦੁਆਰਾ `ਸੰਤ ਖ਼ਾਲਸਾ` ਦਾ ਉਦਘਾਟਨ 22 ਫਰਵਰੀ ਦਿਨ ਵੀਰਵਾਰ ਨੂੰ ਕੀਤਾ ਜਾਵੇਗਾ।
ਇਸ ਦੀ ਤਿਆਰੀ ਸੰਬੰਧੀ ਅੱਜ ਪਿੰਡ ਰੋਡੇ ਵਿਖੇ ਸੰਤਾਂ ਮਹਾਂਪੁਰਸ਼ਾਂ ਅਤੇ ਜਿਮੇਵਾਰ ਆਗੂਆਂ ਦੀ ਕੀਤੀ ਗਈ ਇੱਕ ਜ਼ਰੂਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਪੀਲ ਕੀਤੀ ਕਿ ਸਿੱਖ ਸੰਗਤਾਂ ਕੇਸਰੀ ਰੰਗ ਦੇ ਦੁਪੱਟੇ ਅਤੇ ਦਸਤਾਰਾਂ ਸਜਾ ਕੇ ਆਉਣ ਅਤੇ ਸਾਰੇ ਨਗਰ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦੇਣ ।ਉਹਨਾਂ ਦੱਸਿਆ ਕਿ ਰੋਡੇ ਪਿੰਡ ਦੇ ਨਗਰ ਨਿਵਾਸੀਆਂ ਨੇ ਹਰ ਕੌਮੀ ਸੰਘਰਸ਼ `ਚ ਵਧ ਚੜ ਕੇ ਹਿੱਸਾ ਲਿਆ ਜੋ ਅਗੇ ਵੀ ਨਿਭਾਉਂਦੇ ਰਹਿਣਗੇ।ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ 6 ਜੂਨ 1984 ’ਚ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਦੌਰਾਨ ਆਪਣੇ ਸਮੂਹ ਸਾਥੀ ਸਿੰਘਾਂ ਨਾਲ ਸ਼ਹਾਦਤ ਪ੍ਰਾਪਤ ਕੀਤਾ।
ਉਹਨਾਂ ਦੱਸਿਆ ਕਿ ਇਹ ਧਰਤੀ ਪੂਜਣਯੋਗ ਹੈ ਜਿੱਥੇ ਸੰਤ ਭਿੰਡਰਾਂਵਾਲਿਆਂ ਨੇ ਆਪਣੇ ਨੇਤਰ ਖੋਲੇ ਹਨ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਵੱਲੋਂ 17 ਸਤੰਬਰ 2007 ਨੂੰ ਨੀਂਹ ਪੱਥਰ ਰੱਖ ਕੇ ਸ਼ੁਰੂ ਕੀਤੀ ਗਈ ਸ਼ਾਨਦਾਰ ਅਤੇ ਆਲੀਸ਼ਾਨ ਗੁਰਦੁਆਰਾ ਸੰਤ ਖ਼ਾਲਸਾ ਦੀ ਉਸਾਰੀ ਦਾ ਕਾਰਜ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਸੰਪੂਰਨ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ 16 ਤੋਂ ਸ਼ੁਰੂ ਹੋਏ ਗੁਰਮਤਿ ਸਮਾਗਮ ਦੌਰਾਨ 20 ਫਰਵਰੀ ਨੂੰ ਨਗਰ ਕੀਰਤਨ ਰਾਹੀਂ ਗੁਰਦੁਆਰਾ ਸਾਹਿਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ਜਿਸ ਦਾ ਭੋਗ 22 ਫਰਵਰੀ ਨੂੰ ਪਾਇਆ ਜਾਵੇਗਾ, ਉਪਰੰਤ ਦੀਵਾਨ ਸਜਣਗੇ। ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ, ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਪ੍ਰਧਾਨ ਸਾਹਿਬਾਨ ਅਤੇ ਸੰਤ ਮਹਾਂਪੁਰਖ ਹਾਜ਼ਰੀਆਂ ਭਰਨਗੇ।ਉਹਨਾਂ ਸੰਗਤਾਂ ਨੂੰ ਹੁਮ ਹੁਮਾ ਕੇ ਪਿੰਡ ਰੋਡੇ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।
ਸਿੰਘ ਸਾਹਿਬ ਜਸਬੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ, ਭਾਈ ਜਗਤਾਰ ਸਿੰਘ ਮੈਬਰ ਸ੍ਰੋਮਣੀ ਕਮੇਟੀ, ਭਾਈ ਕੁਲਦੀਪ ਸਿੰਘ, ਸੁੱਖ ਹਰਪ੍ਰੀਤ ਸਿੰਘ ਮੈਬਰ ਸ੍ਰੋਮਣੀ ਕਮੇਟੀ, ਕੈਪਟਨ ਹਰਚਰਨ ਸਿੰਘ ਰੋਡੇ, ਅਮਰੀਕ ਸਿੰਘ ਕੋਟਸ਼ਮੀਰ ਸ੍ਰੋਮਣੀ ਕਮੇਟੀ ਮੈਬਰ, ਸੰਤ ਬਾਬਾ ਸੁਰਜੀਤ ਸਿੰਘ ਮਹਿੋਵਾਲੇ, ਸੰਤ ਗੁਰਜੰਟ ਸਿੰਘ, ਜਥੇ: ਤੀਰਥ ਸਿੰਘ ਮਾਹਲਾ, ਸ: ਦਲੀਪ ਸਿੰਘ ਚਕਰ, ਭਾਈ ਦਰਸ਼ਨ ਸਿੰਘ ਮੰਡ, ਸੰਤ ਬਾਬਾ ਚਮਕੌਰ ਸਿੰਘ ਭਦੌੜ ਵਾਲੇ, ਸਰਪੰਚ ਸਰਵਨ ਸਿੰਘ ਮਹਿਰੋ, ਸਰਪੰਚ ਜਗਦੀਪ ਸਿੰਘ ਰੋਡੇ, ਗਿਅਹਾਨੀ ਉਕਾਰ ਸਿੰਘ, ਭਾਈ ਗੁਰਵਿੰਦਰ ਸਿੰਘ ਨਿਊਜੀਲੈਡ, ਸੰਤ ਬਾਬਾ ਅਮਰੀਕ ਸਿੰਘ ਕਾਰਸੇਵਾ, ਸੰਤ ਬਾਬਾ ਭਿੰਦਾ ਸਿੰਘ, ਬਾਬਾ ਗੁਰਦਿਆਲ ਸਿੰਘ, ਸੰਤ ਬਾਬਾ ਮੇਵਾ ਸਿੰਘ ਕਾਰਸੇਵਾ ਦਿਲੀ, ਭਾਈ ਬੂਟਾ ਸਿੰਘ ਮਾੜੀ, ਮੈਨੇਜਰ ਤਖਤ ਸ੍ਰੀ ਕੇਸਗੜ ਭਾਈ ਭੁਪਿੰਦਰ ਸਿੰਘ, ਮਖਨ ਸਿੰਘ ਨੰਗਲ ਮੈਬਰ ਸ੍ਰੋਮਣੀ ਕਮੇਟੀ, ਬਲਜੀਤ ਸਿੰਘ ਨਥੂਵਾਲ, ਅਵਤਾਰ ਸਿੰਘ ਖੋਸਾ, ਨਛਤਰ ਸਿੰਘ ਆਸਟਰੇਲੀਆ, ਗਿਆਨੀ ਨਿਰਮਲ ਸਿੰਘ ਧੂਲਕੋਟਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਸਲਾਬਤਪੁਰ ਹਾਜਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media