ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਅਮਨ ਸੰਧੂ) – ਸਥਾਨਕ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਦੇ ਹੋਣਹਾਰ
ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।ਚੇਅਰਮੈਨ ਤਰਸੇਮ ਸ਼ਰਮਾ ਅਨੁਸਾਰ ਪ੍ਰਿੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਗੀਤਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਸਲਾਨਾ ਸਮਾਗਮ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ 75 ਵਿਦਿਆਰਥੀਆਂ ਨੇ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਅਤੇ ਲਗਨ ਨਾਲ ਡਾਂਸ, ਕੋਰਿਓਗ੍ਰਾਫੀ, ਗਿੱਧਾ, ਭੰਗੜਾ ਅਤੇ ਨਾਟਕ ਆਦਿ ਵਿੱਚ ਬੇਹਤਰੀਨ ਕਲਾ ਦਾ ਪ੍ਰਦਰਸ਼ਨ ਕਰ ਕੇ ਹਾਜ਼ਰੀਨ ਦਾ ਮਨ ਮੋਹ ਕੇ ਖੂਬ ਵਾਹ ਵਾਹ ਖੱਟੀ ਸੀ।
ਇਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਚੇਅਰਮੈਨ ਤਰਸੇਮ ਸ਼ਰਮਾ, ਪਿ੍ਰੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪਿ੍ਰੰਸੀਪਲ ਗੀਤਾ ਸ਼ਰਮਾ ਵਲੋਂ ਮੈਡਲ ਦੇ ਕੇ ਨਿਵਾਜ਼ਿਆ ਗਿਆ।ਇਸ ਮੌਕੇ ਅਧਿਆਪਕਾ ਅਨੂੰ, ਸਿਵਾਨੀ, ਜੀਨਤ ਪ੍ਰਵੀਨ ਅਤੇ ਸੁਨੈਨਾਂ ਵੀ ਹਾਜਿਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media