Friday, November 22, 2024

ਨਸ਼ੀਲੀਆਂ ਅੱਖਾਂ ਤੇ ਹਸਮੁੱਖ ਚਿਹਰੇ ਦੀ ਮਾਲਕ ਹੈ ਰੋਨਿਕਾ ਸਿੰਘ

Roinka Singhਤੇਗਲੂ ਫਿਲਮ ‘ਗਿੱਲੀ-ਡੰਡਾ’ ਨਾਲ ਕੀਤਾ ਸਾਊਥ ਸਿਨੇਮਾ ਵੱਲ ਰੁਖ
ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਦਾਕਰ ਰੋਨਿਕਾ ਸਿੰਘ ਨੇ ਹੁਣ (ਸਾਊਥ) ਤੇਲਗੂ ਸਿਨੇਮਾ ਇੰਡਸਟਰੀ ਵੱਲ ਰੁਖ ਕਰ ਲਿਆ ਹੈ।ਰੋਨਿਕਾ ਸਿੰਘ ਦੀ ਤੇਲਗੂ ਭਾਸ਼ਾ ਵਿੱਚ ਫਿਲਮ ‘ਗਿੱਲੀ-ਡੰਡਾ’ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਫਿਲਮ ਆਲ ਸਾਊਥ ਇੰਡੀਆ `ਚ ਰਿਲੀਜ ਹੋਣ ਵਾਲੀ ਹੈ।ਚੰਡੀਗੜ੍ਹ ਦੀ ਜ਼ੰਮਪਲ ਰੋਨਿਕਾ ਇਸ ਫਿਲਮ ਵਿਚ ਬੁਲੇਟ ਮੋਟਰਸਾਈਕਲ ਚਲਾਉਂਦੀ ਨਜ਼ਰ ਆਵੇਗੀ ਅਤੇ ਪਹਾੜ ਤੋਂ ਨਦੀ ਵਿੱਚ ਛਾਲ ਮਾਰ ਕੇ ਕੁੱਝ ਸਟੰਟ ਵੀ ਕਰੇਗੀ।
ਰੋਨਿਕਾ ਨੇ ਦੱਸਿਆ ਕਿ ‘ਗਿੱਲੀ-ਡੰਡਾ’ ਫਿਲਮ ਵਿੱਚ ਉਸ ਦੇ ਨਾਲ ਹੀਰੋ ਦੇ ਕਿਰਦਾਰ ਵਿੱਚ ਨਟਰਾਜ ਬੇਰੀ ਹਨ।ਰੋਨਿਕਾ ਦਾ ਕਹਿਣਾ ਹੈ ਕਿ ਉਹ ਤੇਲਗੂ ਅਤੇ ਕੱਨੜ ਭਾਸ਼ਾ ਵੀ ਸਿੱਖ ਰਹੀ ਹੈ।ਇਸ ਫਿਲਮ ਦੀ ਸ਼ੂਟਿੰਗ ਵੀ ਬੈਂਗਲੋਰ, ਹੈਦਰਾਬਾਦ ਆਦਿ ਵਿੱਚ ਹੋ ਰਹੀ ਹੈ।ਰੋਨਿਕਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਸ ਦਾ ਇਕ ਘੁਮੰਡੀ ਲੜਕੀ ਦਾ ਕਿਰਦਾਰ ਹੈ, ਇਸ ਲਈ ਉਸ ਨੇ ਚੰਡੀਗੜ੍ਹ ਵਿਚ ਹੀ ਬੁਲੇਟ ਚਲਾਉਣਾ ਸਿੱਖਿਆ ਸੀ।ਇਸ ਤੋਂ ਇਲਾਵਾ ਰੋਨਿਕਾ ਦੀਆਂ ਦੋ ਹੋਰ ਸਾਊਥ ਫਿਲਮਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਦਰਸ਼ਕਾਂ ਦੇ ਰੂਬਰੂ ਹੋਣਗੀਆਂ।ਪੰਜਾਬੀ ਸਿਨੇਮਾ ਤੋਂ ਸਾਊਥ ਵੱਲ ਰੁਖ ਕਰਨ ਬਾਰੇ ਰੋਨਿਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਫਰ ਆਇਆ ਸੀ, ਇਸ ਲਈ ਹਾਂ ਕਰ ਦਿੱਤੀ।ਸ਼ੁਰੂ-ਸ਼ੁਰੂ ਵਿੱਚ ਸਾਊਥ ਦੀ ਭਾਸ਼ਾ ਵਿਚ ਡਾਇਲਾਗ ਬੋਲਣ `ਚ ਕੁੱਝ ਸਮੱਸਿਆ ਜਰੂਰ ਆਈ, ਪਰ ਫਿਰ ਜਦ ਇਹ ਭਾਸ਼ਾ ਸਿੱਖ ਲਈ ਤਾਂ ਹੁਣ ਸਭ ਅਸਾਨ ਹੋ ਗਿਆ ਹੈ।ਰੋਨਿਕਾ ਦਾ ਕਹਿਣਾ ਹੈ ਕਿ ਜੇਕਰ ਪੰਜਾਬੀ ਫਿਲਮ ਇੰਡਸਟਰੀ ਵਿਚ ਵਧੀਆ ਸਟੋਰੀ ਵਾਲੀ ਫਿਲਮ ਦਾ ਆਫਰ ਮਿਲਿਆ ਤਾਂ ਜਰੂਰ ਕਰੇਗੀ।ਫਿਲਹਾਲ ਤਾਂ ਉਹ ਆਪਣੀ ‘ਗਿੱਲੀ-ਡੰਡਾ’ ਦੀ ਸ਼ੂਟਿੰਗ ਵਿੱਚ ਰੁੱਝੀ ਹੈ।
ਜਿਕਰਯੋਗ ਹੈ ਰੋਨਿਕਾ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਪੰਜਾਬੀ ਫਿਲਮ ‘ਰਮਤਾ ਜੋਗੀ’ ਨਾਲ ਕੀਤੀ ਸੀ ਅਤੇ ਉਸ ਨੇ ਇਸ ਫਿਲਮ ਵਿਚ ਮੁੱਖ ਕਿਰਦਾਰ ਨਿਭਾਇਆ ਸੀ।ਆਪਣੀਆਂ ਨਸ਼ੀਲੀਆਂ ਅੱਖਾਂ ਅਤੇ ਹਸਮੁੱਖ ਤੇ ਖਿੜਖਿੜਾਉਂਦੇ ਚਿਹਰੇ ਨਾਲ ਦਰਸ਼ਕਾਂ ਦੇ ਦਿਲਾਂ `ਤੇ ਗਹਿਰੀ ਛਾਪ ਛੱਡ ਚੁੱਕੀ ਰੋਨਿਕਾ ਦੀ ਅਗਲੀ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਇਸ ਬਾਰੇ ਉਨ੍ਹਾਂ ਦੇ ਫੈਨਸ ਫੇਸਬੁੱਕ `ਤੇ ਸਵਾਲ ਕਰਦੇ ਹਨ।

ਬਚਪਨ ਤੋਂ ਸੀ ਐਕਟਿੰਗ ਦਾ ਸ਼ੌਂਕRonika Singh1
ਰੋਨਿਕਾ ਸਿੰਘ ਦਾ ਕਹਿਣਾ ਹੈ ਕਿ ਐਕਟਿੰਗ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਸੀ ਅਤੇ ਫਿਲਮੀ ਪਰਦੇ `ਤੇ ਦਿਖਣ ਦਾ ਸੁਪਨਾ ਉਸ ਨੇ ਮਨ ਵਿਚ ਸੰਜੋਅ ਲਿਆ।ਚੰਡੀਗੜ੍ਹ ਦੇ ਸੇਂਟ ਜੇਵੀਅਰ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਐਸ`ਡੀ ਕਾਲਜ ਤੋਂ ਆਈ.ਟੀ ਅਤੇ ਇਕਨੋਮਾਕਿਸ ਆਨਰ ਦੇ ਇਲਾਵਾ ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ ਵੀ ਕੀਤਾ।ਉਸ ਨੇ ਦੱਸਿਆ ਕਿ ਸਵ: ਪਿਤਾ ਸਵ: ਐਨ.ਐਸ ਬੇਦੀ ਉਸ ਨੂੰ ਹਮੇਸ਼ਾਂ ਅੱਗੇ ਵਧਦੇ ਦੇਖ ਸੰਜੋਏ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਸਨ।ਰੋਨਿਕਾ ਨੇ ਕਿਹਾ ਕਿ ਅੱਗੇ ਵਧਣ ਲਈ ਉਸ ਦੀ ਮਾਂ ਅੰਮ੍ਰਿਤ ਬੇਦੀ ਜੋ ਇੰਗਲਿਸ਼ ਟੀਚਰ ਹੈ ਅਤੇ ਉਸ ਦੀ ਸਭ ਤੋਂ ਖਾਸ ਸਹੇਲੀ ਰਜਨੀ ਦਾ ਬੇਹੱਦ ਸਹਿਯੋਗ ਅਤੇ ਪ੍ਰੇਰਣਾ ਰਹੀ ਹੈ।ਰੋਨਿਕਾ ਦਾ ਕਹਿਣਾ ਹੈ ਉਹ ਗਲੈਮਰਜ ਕਿਰਦਾਰ ਵੀ ਕਰੇਗੀ, ਪਰ ਉਹ ਜਿਸ ਵਿੱਚ ਚੈਲੰਜ ਹੋਵੇ, ਨੈਚੂਰਲ ਜਿਆਦਾ ਨਾ ਹੋਵੇ।ਰੋਨਿਕਾ ਨੇ ਦੱਸਿਆ ਕਿ ਉਸ ਦਾ ਭਰਾ ਅਮਨ ਹੋਟਲ ਮੈਨਜਮੈਂਟ ਦਾ ਕੋਰਸ ਕਰ ਰਿਹਾ ਹੈ ਅਤੇ ਉਹ ਨਾਨ-ਵੈਜੀਟੇਰੀਅਨ, ਫਿਸ਼ ਅਤੇ ਅੰਗੂਰ ਦੀ ਸ਼ੌਕੀਨ ਹੈ।
ਮਾਪਿਆਂ ਦੇ ਅਸ਼ੀਰਵਾਦ ਸਦਕਾ ਮਿਲ ਰਹੀ ਕਾਮਯਾਬੀ
ਰੋਣਿਕਾ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸਵ: ਐਨ.ਐਸ ਬੇਦੀ ਹਮੇਸ਼ਾਂ ਅੱਗੇ ਵਧਦੇ ਦੇਖ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਚਾਹੁੰਦੇ ਸਨ ਅਤੇ ਅੱਜ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਕਾਮਯਾਬੀ ਮਿਲ ਰਹੀ ਹੈ।ਰੋਣਿਕਾ ਸਿੰਘ ਨੂੰ ਭਾਵੇਂ ਹੋਰ ਵੀ ਕਈ ਆਫਰ ਆ ਰਹੇ ਹਨ, ਪਰ ਉਸ ਦੀ ਇੱਕ ਦਿਲੀ ਖੁਆਇਸ਼ ਹੈ ਕਿ ਉਹ ਰਣਬੀਰ ਸਿੰਘ ਅਤੇ ਰਿਤਿਕ ਰੋਸ਼ਨ ਨਾਲ ਇਕ ਫਿਲਮ ਜਰੂਰ ਕਰੇ, ਕਿਉਂਕਿ ਉਹ ਉਸ ਦੇ ਪਸੰਸਦੀਦਾ ਕਲਾਕਾਰ ਹਨ।

 

ਏ.ਡੀ ਸਿੰਘ
ਅੰਮ੍ਰਿਤਸਰ।

ਮੋ -79869-55089

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply