Friday, May 30, 2025
Breaking News

ਸਲਾਨਾ ਸਮਾਗਮ ਮੌਕੇ ਸਿੱਖ ਕੌਮ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ – ਜਸਕਰਨ ਸਿੰਘ ਸਿਵੀਆਂ

ਬਠਿੰਡਾ, 18 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ PPN1802201802ਸੇਵਾਦਾਰ ਜਸਕਰਨ ਸਿੰਘ ਸਿਵੀਆਂ ਦੀ ਅਗਵਾਈ ਵਿੱਚ ਪਿਛਲੇ 8 ਸਾਲਾਂ ਤੋਂ ਯਤਨਸ਼ੀਲ ਸੰਸਥਾ ਬਠਿੰਡਾ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਗੁਰਮਤਿ ਨਾਲ ਜੋੜਨ ਲਈ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਮੈਂਬਰ, ਅਹੁਦੇਦਾਰ ਸ਼ਾਮਲ ਹੋਏ ਉਥੇ ਹੀ ਵੱਡੀ ਗਿਣਤੀ ਵਿੱਚ ਸਿੱਖ ਸਖਸ਼ੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਸ਼ੁਰੂਆਤ ਕਵੀਸ਼ਰੀ ਜੱਥੇ ਨਛੱਤਰ ਸਿੰਘ ਮਹਿਮਾ ਸਰਜਾ ਨੇ ਗੁਰਮਤਿ ਅਤੇ ਸਿੱਖ ਇਤਿਹਾਸਕ, ਮਾਰੂ ਨਸ਼ਿਆਂ ਖਿਲਾਫ਼ ਕਵੀਸ਼ਰੀ ਨਾਲ ਕੀਤੀ, ਛੋਟੇ ਬੱਚਿਆਂ ਦੇ ਕਵੀਸ਼ਰੀ ਜਥੇ ਖੇਮੂਆਣਾ ਨੇ ਵੀ ਨੌਜਵਾਨ ਬਾਰੇ ਨਸ਼ਿਆਂ ’ਤੇ ਕਵੀਸ਼ਰੀ ਕੀਤੀ।ਇਸ ਮੌਕੇ ਡਾ. ਇੰਦਰਜੀਤ ਸਿੰਘ ਗੋਗੋਆਣੀ ਮੁਖੀ ਇਤਿਹਾਸ ਵਿਭਾਗ ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਕਿਹਾ ਕਿ ਸਿੱਖ ਨੇ ਸ਼ਬਦੀ ਸ਼ਕਤੀ ਨਾਲ ਹੀ ਉਭਰਨਾ ਹੈ, ਪੰਜਾਬ ਨੂੰ ਸਿਰਫ ਗੁਰੂ ਸ਼ਬਦ ਅਤੇ ਅੰਮਿ੍ਰਤ ਦੀ ਦਾਤ ਹੀ ਬਚਾ ਸਕਦੀ ਹੈ ਤੇ ਸਾਨੂੰ ਆਪਣੇ ਕਰਮ ਚੰਗੇ ਕਰਨ ਲਈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ।ਪਿ੍ਰੰਸੀਪਲ ਰਾਜਵਿੰਦਰ ਕੌਰ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਨੇ ਵੀ ਆਪਣੇ ਵਿਚਾਰ ਸੰਗਤਾਂ ਸਾਹਮਣੇ ਰੱਖੇ।
ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਹੁਣ ਤੱਕ ਕੀਤੇ ਗਏ ਉਪਰਾਲਿਆਂ, ਸੰਘਰਸ਼ ਅਤੇ ਆਉਣ ਵਾਲੇ ਸਮੇਂ ਵਿੱਚ ਵਿੱਢੀਆਂ ਜਾਣ ਵਾਲੀਆਂ ਪ੍ਰਾਪਤੀਆਂ ਬਾਰੇ ਜਿੱਥੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਥੇ ਹੀ ਪੰਜ ਸਾਲ ਚਾਰ ਮਹੀਨਿਆਂ ਤੋਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਨਸ਼ਿਆਂ ਖਿਲਾਫ ਗੁਰਮਤਿ ਸਮਾਗਮ ਕਰਵਾ ਕੇ ਹੁਣ ਤੱਕ ਹਜਾਰਾਂ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਿਆ ਜਾ ਚੁੱਕਿਆ ਹੈ।ਉਨ੍ਹਾ ਕਿਹਾ ਕਿ ਜੇਕਰ ਪੰਜਾਬ ਨੂੰ ਖੁਸ਼ਹਾਲ ਬਨਾਉਣਾ ਹੈ ਤਾਂ ਹਰ ਇਨਸਾਨ ਨੂੰ ਆਪਣੇ ਘਰ, ਇਲਾਕੇ, ਸ਼ਹਿਰ ਤੋਂ ਹੀ ਜਵਾਨੀ ਨੂੰ ਬਚਾਉਣ ਲਈ ਉਦਮ ਕਰਨੇ ਪੈਣਗੇ ਵਰਨਾ ਅਜਿਹਾ ਨਾ ਹੋਵੇ ਜਿਵੇਂ ਕਿ ਅੱਜ ਨਸ਼ੇ ਦੇ ਕਾਰਨ ਹੀ ਤਿੰਨ ਨੌਜਵਾਨਾਂ ਵੱਲੋਂ ਜਿਵੇਂ ਆਤਮ ਹੱਤਿਆ ਕੀਤੀ ਗਈ ਹੈ।ਇਸ ਲਈ ਅਜਿਹੇ ਉਪਰਾਲੇ ਕੀਤੇ ਜਾਣ ਕਿ ਨੌਜਵਾਨ ਪੀੜ੍ਹੀ ਨੂੰ ਸਿੱਖੀ ਪਹਿਰਾਵੇ ਦੀ ਸਾਬਤ ਸੂਰਤ ਵਿੱਚ ਲਿਆਕੇ ਗੁਰਮਤਿ ਨਾਲ ਜੋੜਿਆ ਜਾ ਸਕੇ।ਉਨ੍ਹਾ ਵਿਸ਼ਵਾਸ ਦਿਵਾਇਆ ਕਿ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਆਉਣ ਵਾਲੇ ਸਮੇਂ ਵਿੱਚ ਮਜਬੂਤੀ ਨਾਲ ਕੰਮ ਕਰੇਗੀ ਪਰ ਇਸ ਲਈ ਸੰਗਤਾਂ ਦਾ ਸਹਿਯੋਗ ਅਤਿ ਜਰੂਰੀ ਹੈ।ਇਨ੍ਹਾਂ ਤੋਂ ਇਲਾਵਾ ਸਮਸ਼ੇਰ ਸਿੰਘ, ਚਰਨਜੀਤ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਲਾਡੀ ਆਦਿ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਅਰਸਦੀਪ ਸਿੰਘ ਐਡਵੋਕੇਟ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਯੋਗ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਸੋਨੀ, ਚਰਨਜੀਤ ਸਿੰਘ, ਗੁਰਦਰਸ਼ਨ ਸਿੰਘ, ਸੇਰ ਸਿੰਘ, ਭਰਪੂਰ ਸਿੰਘ, ਜੰਗੀਰ ਸਿੰਘ ਢਿਪਾਲੀ, ਸਰਪੰਚ ਜਸਵਿੰਦਰ ਰਾਮ ਠਾਕੁਰ, ਬਿਕਰਮਜੀਤ ਸਿੰਘ, ਅਜੀਤ ਸਿੰਘ ਭੁੱਲਰ, ਬਾਬਾ ਸੁਖਪਾਲ ਸਿੰਘ, ਜਥੇਦਾਰ ਹਰਦੀਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply