ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਖੱਤਰੀ ਸਭਾ ਧੂਰੀ ਦੇ ਮੈਂਬਰ ਤੇ ਰਿਟਾ. ਫਾਰਮਾਸਿਸਟ ਮਦਨ ਗੋਪਾਲ ਧਵਨ,
ਫਾਰਮਾਸਿਸਟ ਕੁਲਜੀਤ ਧਵਨ (ਟੋਨੀ) ਅਤੇ ਬਾਬਾ ਬਾਲਕ ਨਾਥ ਮੰਦਰ ਟਰੱਸਟ ਪ੍ਰਧਾਨ ਨਰਿੰਦਰ ਕੁਮਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਬੀਤੇ ਦਿਨੀਂ ਉਹਨਾਂ ਦੇ ਮਾਤਾ ਸ਼੍ਰੀਮਤੀ ਸੱਤਿਆ ਦੇਵੀ ਦਾ ਦਿਹਾਂਤ ਹੋ ਗਿਆ।ਸ਼੍ਰੀਮਤੀ ਸੱਤਿਆ ਦੇਵੀ ਦੀ ਮੌਤ `ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਖੱਤਰੀ ਸਭਾ ਪੰਜਾਬ ਦੇ ਚੇਅਰਮੈਨ ਚੌਧਰੀ ਸ਼ਿਵ ਲਾਲ, ਬਲਰਾਮ ਚੌਧਰੀ ਪ੍ਰਧਾਨ ਧੂਰੀ ਇਕਾਈ, ਤਰਸੇਮ ਵਰਮਾ ਚੇਅਰਮੈਨ ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ, ਸਮਾਜ ਸੇਵੀ ਮਹਾਸ਼ਾ ਪ੍ਰਤੀਗਿਆ ਪਾਲ, ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।ਕੁਲਜੀਤ ਧਵਨ ਨੇ ਦੱਸਿਆ ਕਿ ਸ਼੍ਰੀਮਤੀ ਸੱਤਿਆ ਦੇਵੀ ਨਮਿਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਕਥਾ ਦੇ ਪਾਠ ਦਾ ਭੋਗ 23 ਫਰਵਰੀ ਦਿਨ ਸ਼ੁਕਰਵਾਰ ਨੂੰ ਗਰਗ ਪੈਲੇਸ ਧੂਰੀ ਵਿਖੇ 1.00 ਤੋਂ 2.00 ਵਜੇ ਤੱਕ ਪਾਇਆ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media