ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਧੂਰੀ ਇਕਾਈ ਵੱਲੋਂ ਸਥਾਨਕ ਕੰਨਿਆ ਸਕੂਲ ਵਿੱਚ ‘ਦਵਾਈਆਂ ਤੋ ਬਿਨਾਂ ਤੰਦਰੁਸਤ ਕਿਵੇਂ ਰਹੀਏ’ ਵਿਸ਼ੇ ਉਪਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜੋਨ ਮੁੱਖੀ ਜੁਝਾਰ ਲੋਂਗੋਵਾਲ,ਡਾ. ਅਵਤਾਰ ਸਿੰਘ ਢੀਂਡਸਾ, ਡਾ. ਅਬਦੁਲ ਮਜੀਦ, ਅਧਿਆਪਕ ਆਗੂ ਬਹਾਦਰ ਸਿੰਘ ਅਤੇ ਇਕਾਈ ਮੁੱਖੀ ਰਤਨ ਭੰਡਾਰੀ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ ਡਾ. ਮਨਪ੍ਰਵੇਸ਼ ਸਿੰਘ ਬਠਿੰਡਾ ਨੇ ਸਿਹਤ ਅਤੇ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਉੱਪਰ ਰੋਸ਼ਨੀ ਪਾਉਣ ਭੋਜਨ ਸਬੰਧੀ ਹੋ ਰਹੀਆਂ ਨਵੀਨਤਮ ਖੋਜਾਂ ਦੇ ਨਾਲ-ਨਾਲ ਸਤੰੁਲਿਤ ਖੁਰਾਕ ਬਾਰੇ ਵੀ ਚਰਚਾ ਕੀਤੀ।ਇਸ ਮੌਕੇ ਡਾ.ਅਵਤਾਰ ਸਿੰਘ ਢੀਂਡਸਾ, ਜੈ ਸਿੰਘ ਮਰਾਹੜ, ਪਰਮਵੈਦ ਸੰਗਰੂਰ, ਜਸਵੰਤ ਸਿੰਘ ਬਨੰਭੌਰੀ, ਮਾਲ ਸਿੰਘ ਮਾਨਕੀ, ਸੁਖਦੇਵ ਧੂਰੀ, ਅਰੁਣ ਕੁਮਾਰ, ਬਲਵਿੰਦਰ ਸੋਨੀ, ਲਾਲੂ ਸਿੰਘ, ਸੋਮੀ, ਤਰੇਸ਼ਮ ਸਿੰਘ, ਕੁਲਵਿੰਦਰ ਬੰਟੀ, ਰਜਿੰਦਰ ਰਾਜੂ ਅਤੇ ਨਰਿੰਦਰ ਨਿੰਦੀ ਆਦਿ ਵੀ ਹਾਜਰ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …