Saturday, May 30, 2026

ਸ਼ਿਵ ਭੋਲਾ ਸੇਵਾ ਸੰਮਤੀ ਨੇ ਕਰਵਾਏ 6 ਜਰੂਰਤਮੰਦ ਲੜਕੀਆਂ ਦੇ ਵਿਆਹ

ਧੂਰੀ, 21 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ ਗਊਸ਼ਾਲਾ ਵਿਖੇ ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਧੂਰੀ PPN2102201814ਵਲੋਂ ਪ੍ਰਧਾਨ ਰਮੇਸ਼ ਕੁਮਾਰ ਗਰਗ ਭੋਲਾ ਦੀ ਅਗਵਾਈ ਹੇਠ 6 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ। ਇਸ ਸਮੇਂ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।ਸੰਸਥਾ ਵਲੋਂ ਲੜਕੀਆਂ ਨੂੰ ਘਰੇਲੂ ਲੋੜ ਵਾਲਾ ਸਮਾਨ ਜਿਵੇਂ ਪੇਟੀ, ਟਰੰਕ, ਬੈਡ ਜੋੜੇ, ਮੇਜ਼-ਕੁਰਸੀਆਂ, 11-11 ਸੂਟ, ਪੇਂਟਾਂ-ਸ਼ਰਟਾਂ, ਰਜ਼ਾਈਆਂ, ਗਦੇਲੇ, ਦਰੀਆਂ, ਸਟੀਲ ਦੇ ਭਾਂਡੇ, ਪ੍ਰੈਸਾਂ, ਵਾਲਕਲਾਕ, ਘੜੀਆਂ, ਪਰਸ, ਸੋਨੇ ਦੇ ਕੋੋਕੇ, ਚਾਂਦੀ ਦੀਆਂ ਝਾਂਜਰਾਂ ਤੇ ਬਿਛੁਏ, ਗਲੇ ਦੇ ਸੈਟ ਆਦਿ ਦਾਜ ਵਜੋਂ ਦਿੱਤਾ ਗਿਆ ਅਤੇ ਵਿਦਾਈ ਮੌਕੇ ਮਿਠਾਈ ਤੇ ਫਲ ਵੀ ਦਿੱਤੇ ਗਏ।
ਇਸ ਮੌਕੇ ਚੌਧਰੀ ਰਤਨ ਲਾਲ, ਮਾ. ਭਰਤ ਲਾਲ, ਸੋਨੀ ਧੀਰ, ਭੁਪਿੰਦਰ ਮਿੱਠਾ, ਬੋਬੀ ਗਰਗ, ਅਮਰੀਕ ਸਿੰਘ, ਮਹਿੰਦਰ ਸਿੰਘ, ਅਜਾਦ ਸਿੰਘ, ਵਿਜੈ ਬਾਂਸਲ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਰਜੇਸ਼ ਕੁਮਾਰ, ਰਮੇਸ਼ ਬਿੱਲੂ, ਸੁਰਿੰਦਰ ਸਿੰਦੀ, ਪੱਪਾ ਬਸਾਤੀ ਵਾਲਾ, ਸੁਸ਼ੀਲ ਕੁਮਾਰ, ਮਨੋਹਰ ਲਾਲ ਮੋਹਰੀ, ਸ਼ਿਆਮ ਲਾਲ ਸ਼ਰਮਾ, ਪੰਕਜ ਮਹਿਰਾ, ਡਾ. ਅਸ਼ਵਨੀ ਸ਼ਰਮਾ, ਹਰਗੋਪਾਲ, ਗੁਲਸ਼ਨ ਕੁਮਾਰ, ਓਮ ਪ੍ਰਕਾਸ਼, ਗੋਬਿੰਦ ਰਾਮ, ਹਰਪਾਲ ਸਿੰਘ ਅਤੇ ਸੋਮ ਨਾਥ ਆਦਿ ਵੀ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply