ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਆਯੂਸ਼ ਅਧੀਨ ਆਯੂਰਵੈਦਿਕ ਅਤੇ ਹੋਮਿਓਪੈਥਿਕ ਵੱਲੋਂ ਸਾਂਝੇ ਤੌਰ ਤੇ
ਪੁਰਾਣੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਤੇ ਚੈਕਅਪ ਕੈਂਪ ਪਿੰਡ ਸਾਂਘਣਾ ਵਿਖੇ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ: ਆਤਮਜੀਤ ਸਿੰਘ ਬਸਰਾ ਨੇ ਦੱਸਿਆ ਕਿ ਆਯੂਰਵੈਦਿਕ ਇਲਾਜ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ। ਇਸ ਦਾ ਸਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕਰੋਨਿਕ ਬਿਮਾਰੀਆਂ, ਜੋੜਾਂ ਦਾ ਦਰਦ, ਦਮਾ, ਬਵਾਸੀਰ, ਸ਼ੁਗਰ, ਚਮੜੀ ਰੋਗ ਅਤੇ ਇਸਤਰੀ ਰੋਗ ਆਦਿ ਦੇ ਮਰੀਜਾਂ ਦਾ ਆਯੂਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਚੈਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮਕਸਦ ਲੋਕਾਂ ਦੇ ਸਿਹਤਮੰਦ ਰਹਿਣ ਦੇ ਯੋਗ ਕਰਨ ਅਤੇ ਆਯੂਰਵੈਦ ਅਨੁਸਾਰ ਰਹਿਣ ਸਹਿਣ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ।
ਡਾ: ਬਸਰਾ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ 529 ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਇਸ ਇਲਾਜ ਪ੍ਰਣਾਲੀ ਵਿਚ ਕਾਫੀ ਦਿਲਚਸਪੀ ਦਿਖਾਈ।ਇਸ ਕੈਂਪ ਵਿੱਚ ਸੁਰਿੰਦਰ ਸਿੰਘ ਸੰਧੂ, ਡਾ : ਕੁਲਦੀਪ ਸਿੰਘ ਪਨੂੰ, ਡਾ: ਸੰਦੀਪ ਕੌਰ, ਡਾ: ਸੁਰਿੰਦਰਪਾਲ ਸਿੰਘ, ਡਾ: ਅਨੁਵਿੰਦਰ ਕੌਰ ਅਤੇ ਡਾ: ਗੁਰਬੀਰ ਸਿੰਘ ਢਿਲੋਂ ਨੇ ਹਿੱਸਾ ਲਿਆ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media