ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਿੰਡ ਜੇਠੂਵਾਲ ਵਿਖੇ ਆਯੂਸ਼ ਅਧੀਨ ਆਯੂਰਵੈਦਿਕ ਅਤੇ ਹੋਮਿਓਪੈਥਿਕ ਵੱਲੋਂ
ਸਾਂਝੇ ਤੌਰ ਤੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਅਤੇ ਚੈਕਅਪ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ: ਆਤਮਜੀਤ ਸਿੰਘ ਬਸਰਾ ਨੇ ਦੱਸਿਆ ਕਿ ਆਯੂਰਵੈਦਿਕ ਇਲਾਜ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ ਇਸ ਦਾ ਸਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਗੁੱਝੀਆਂ ਬਿਮਾਰੀਆਂ, ਜੋੜਾਂ ਦਾ ਦਰਦ, ਦਮਾ, ਬਵਾਸੀਰ, ਸ਼ੁਗਰ, ਚਮੜੀ ਰੋਗ ਅਤੇ ਇਸਤਰੀ ਰੋਗ ਆਦਿ ਦੇ ਮਰੀਜਾਂ ਦਾ ਆਯੂਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਚੈਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਉਨ੍ਹਾਂਾ ਕਿਹਾ ਕਿ ਇਸ ਕੈਂਪ ਦਾ ਮਕਸਦ ਲੋਕਾਂ ਦੇ ਸਿਹਤਮੰਦ ਰਹਿਣ ਲਈ ਯੋਗ ਕਰਨ ਅਤੇ ਆਯੂਰਵੈਦ ਅਨੁਸਾਰ ਰਹਿਣ ਸਹਿਣ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ।
ਡਾ: ਬਸਰਾ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ 570 ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਇਸ ਇਲਾਜ ਪ੍ਰਣਾਲੀ ਵਿੱਚ ਕਾਫੀ ਦਿਲਚਸਪੀ ਦਿਖਾਈ।ਇਸ ਕੈਂਪ ਵਿੱਚ ਸੁਰਿੰਦਰ ਸਿੰਘ ਸੰਧੂ, ਡਾ: ਕੁਲਦੀਪ ਸਿੰਘ ਪਨੂੰ, ਡਾ: ਅਮਨਪ੍ਰੀਤ ਸਿੰਘ, ਡਾ: ਮਨਦੀਪ ਕੌਰ, ਡਾ: ਓਮਾ ਗਿੱਲ, ਡਾ: ਨਵਜੀਤ ਕੌਰ ਅਤੇ ਡਾ: ਅਰਪਣਪ੍ਰੀਤ ਕੌਰ ਨੇ ਹਿੱਸਾ ਲਿਆ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media