ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ 18 ਤੋਂ 19 ਸਾਲ ਉਮਰ ਵਰਗ ਦੇ ਲੜਕੇ ਤੇ ਲੜਕੀਆਂ ਨੂੰ ਬਤੌਰ ਵੋਟਰ ਰਜਿਸਟਰਡ ਕਰਨ ਵਾਸਤੇ ਜਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਵਿਸੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ।ਉਕਤ ਕੈਂਪਾਂ ਵਿਚ ਇਕ ਜਨਵਰੀ 2018 ਨੂੰ ਯੋਗਤਾ ਮਿਤੀ ਮੰਨ ਕੇ 18 ਸਾਲ ਵਿਚ ਦਾਖਲ ਹੋਣ ਵਾਲੇ ਮੰੁਡੇ ਤੇ ਕੁੜੀਆਂ ਦੇ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਵਾਸਤੇ ਆਨਲਾਇਨ ਰਜਿਸਟਰੇਸ਼ਨ ਕੀਤੀ ਜਾਵੇਗੀ।ਹਰੇਕ ਕੈਂਪ ਵਿਚ ਇਸ ਕੰਮ ਲਈ ਕੰਪਿਊਟਰ ਅਤੇ ਇੰਟਰਨੈਟ ਦੀ ਸਹੂਲਤ ਹੋਵੇਗੀ, ਤਾਂ ਜੋ ਨਾਲ ਦੀ ਨਾਲ ਵੋਟਰ ਰਜਿਸਟਰੇਸ਼ਨ ਹੋ ਸਕੇ। ਕੈਂਪ ਦੀ ਨਿਗਰਾਨੀ ਹਰੇਕ ਹਲਕੇ ਦੇ ਚੋਣ ਅਧਿਕਾਰੀ ਕਰੇਗਾ। ਸੰਘਾ ਨੇ ਹਲਕਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਆਨ ਲਾਈਨ www.nvsp.in ਨਵਸਪ.ਨਿ ਪੋਰਟਲ ਤੇ ਕੀਤੀ ਜਾਵੇ।
ਉਕਤ ਜਾਣਕਾਰੀ ਦਿੰਦੇ ਚੋਣ ਤਹਿਸੀਲਦਾਰ ਸ੍ਰੀ ਰਾਕੇਸ਼ ਥਾਪਰ ਨੇ ਦੱਸਿਆ ਕਿ ਇੰਨਾਂ ਕੈਂਪਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ 15-ਅੰਮਿ੍ਤਸਰ ਉਤਰੀ ਵਿਚ 26 ਅਤੇ 27 ਫਰਵਰੀ ਸਰਕਾਰੀ ਆਈ:ਟੀ:ਆਈ ਰਣਜੀਤ ਐਵੀਨਿਊ, 28 ਫਰਵਰੀ ਤੇ ਇਕ ਮਾਰਚ ਨੂੰ ਫੋਰ ਐਸ ਕਾਲਜ ਕਾਮਰਸ ਫਾਰ ਵੂਮੈਨ, 5 ਅਤੇ 6 ਮਾਰਚ ਨੂੰ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, 7 ਅਤੇ 8 ਮਾਰਚ ਸ਼ਹਿਜਾਦਾਨੰਦ ਕਾਲਜ, 9 ਅਤੇ 10 ਮਾਰਚ ਨੂੰ ਮਾਈ ਭਾਗੋ ਪੋਲਟੈਕਨੀਕਲ ਕਾਲਜ ਫਾਰ ਗਰਲਜ਼, 12 ਅਤੇ 13 ਮਾਰਚ ਨੂੰ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਕੈਂਪ ਲਗਾਏ ਜਾਣਗੇ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 16 ਅੰਮ੍ਰਿਤਸਰ ਪੱਛਮੀ ਵਿੱਚ 26 ਅਤੇ 27 ਫਰਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, 28 ਫਰਵਰੀ ਅਤੇ 1 ਮਾਰਚ ਨੂੰ ਸਰਕਾਰੀ ਪੋਲਟੈਕਨੀਕਲ ਕਾਲਜ, 5 ਅਤੇ 6 ਮਾਰਚ ਨੂੰ ਖਾਲਸਾ ਕਾਲਜ, 7 ਅਤੇ 8 ਮਾਰਚ ਨੂੰ ਖਾਲਸਾ ਕਾਲਜ ਫਾਰ ਵੂਮੈਨ, 9 ਅਤੇ 10 ਮਾਰਚ ਨੂੰ ਖਾਲਸਾ ਕਾਲਜ ਆਫ ਨਰਸਿੰਗ, 12 ਅਤੇ 13 ਮਾਰਚ ਨੂੰ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਵਿਖੇ ਕੈਂਪ ਲਗਾਏ ਜਾਣਗੇ।
ਥਾਪਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ 17 ਅੰਮਿ੍ਰਤਸਰ ਕੇਂਦਰੀ ਵਿੱਚ 26 ਅਤੇ 27 ਫਰਵਰੀ ਨੂੰ ਗੌਰਮਿੰਟ ਆਈ:ਟੀ:ਆਈ ਬੇਰੀ ਗੇਟ, 28 ਫਰਵਰੀ ਅਤੇ 1 ਮਾਰਚ ਨੂੰ ਦਯਾ ਨੰਦ ਆਈ.ਟੀ.ਆਈ, 5 ਅਤੇ 6 ਮਾਰਚ ਨੂੰ ਸ੍ਰੀ ਲਕਸ਼ਮੀ ਨਰਾਇਣ ਆਯੂਰਵੈਦਿਕ ਕਾਲਜ, 7 ਅਤੇ 8 ਮਾਰਚ ਨੂੰ ਹਿੰਦੂ ਕਾਲਜ, 9 ਅਤੇ 10 ਮਾਰਚ ਨੂੰ ਡੀ:ਏ:ਵੀ: ਕਾਲਜ ਹਾਥੀਗੇਟ ਵਿਖੇ ਕੈਂਪ ਲਗਾਏ ਜਾਣਗੇ।
ਵਿਧਾਨ ਸਭਾ ਹਲਕਾ 18 ਅੰਮਿ੍ਰਤਸਰ ਪੂਰਬੀ ਵਿੱਚ 26 ਅਤੇ 27 ਫਰਵਰੀ ਨੂੰ ਗੁਰੂ ਰਾਮਦਾਸ ਇੰਸਟੀਚਿਊਟ ਡੈਂਟਲ ਸਾਇੰਸ, 28 ਫਰਵਰੀ ਅਤੇ 1 ਮਾਰਚ ਨੂੰ ਐਮ.ਐਲ.ਐਮ ਇੰਸਟੀਚਿਊਟ ਆਫ ਐਜੂਕੇਸ਼ਨ ਮੁੱਧਲ, 5 ਅਤੇ 6 ਮਾਰਚ ਨੂੰ ਗੁਰੂ ਨਾਨਕ ਦੇਵ ਕਾਲਜ ਵੇਰਕਾ ਵਿਖੇ ਕੈਂਪ ਲਗਾਏ ਜਾਣਗੇ।
ਵਿਧਾਨ ਸਭਾ ਹਲਕਾ 19 ਅੰਮਿ੍ਰਤਸਰ ਦੱਖਣੀ ਵਿੱਚ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਰਾਮਸਰ ਰੋਡ ਅੰਮ੍ਰਿਤਸਰ ਵਿਖੇ 26 ਅਤੇ 27 ਫਰਵਰੀ ਨੂੰ ਕੈਂਪ ਲਗਾਏ ਜਾਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …