5 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵਿਸ਼ਵ ਪ੍ਰਸਿੱਧ
ਸਟਾਰਕੀ ਸਮੂਹ ਦੁਆਰਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੇ ਗਏ ਪੰਜਾਬ ਦੇ ਪਹਿਲੇ ਲਿੰਸਨਿੰਗ ਇਅਰਜ਼ ਸਕੂਲ ਦਾ ਉਦਘਾਟਨ ਕਰਨ ਉਪਰੰਤ ਕੀਤਾ ਗਿਆ।ਇਸ ਸਮੇਂ ਸਿੱਧੂ ਨੇ ਕਿਹਾ ਕਿ ਲਿੰਸਨਿੰਗ ਇਅਰਜ਼ ਇੱਕ ਹੀ ਛੱਤ ਹੇਠਾਂ ਵਿਸ਼ੇਸ ਜ਼ਰੂਰਤ ਵਾਲੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੁਰਾ ਕਰੇਗਾ ਤਾਂ ਜੋ ਇਹ ਬੱਚੇ ਆਪਣੀ ਯੋਗਤਾ ਨੂੰ ਪੂਰਨ ਵਿਕਸਤ ਕਰ ਸਕਣ।ਉਨਾਂ੍ਹ ਕਿਹਾ ਕਿ ਇਹ ਸਕੂਲ ਸਟਾਰਕਰੀ ਵਲੋ ਮਾਨਵਤਾ ਨੂੰ ਸਮਰਪਿਤ ਇਕ ਮਹੱਤਵਪੂਰਨ ਕਦਮ ਹੈ, ਜੋ ਵਿਸੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ।ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਲਗਭਗ 12 ਹਜ਼ਾਰ ਦੇ ਕਰੀਬ ਅਜਿਹੇ ਬੱਚੇ ਹਨ ਜੋ ਉਚਾ ਸੁਣਨ ਅਤੇ ਨਾ ਬੋਲਣ ਦੀ ਬੀਮਾਰੀ ਤੋ ਪੀੜਤ ਹਨ।ਉਨਾਂ ਕਿਹਾ ਕਿ ਇਸ ਸਕੂਲ ਵਿਚ ਥੈਰੇਪੀ ਵਿਧੀ ਦੁਆਰਾ ਬੋਲਣਾ ਸਿਖਾਇਆ ਜਾਂਦਾ ਹੈ ਅਤੇ ਸੁਣਨ ਦੇ ਕਾਬਿਲ ਬਣਾਇਆ ਜਾਂਦਾ ਹੈ।ਸਿੱਧੂ ਵਲੋ ਇਸ ਸਕੂਲ ਨੂੰ ਆਪਣੀ ਗਰਾਂਟ ਵਿਚੋ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਸਟਾਰਕੀ ਸਮੂਹ ਦੇ ਭਾਰਤ ਵਿਚ ਮੈਨੇਜਿੰਗ ਡਾਇਰੈਕਟਰ ਰੋਹਿਤ ਮਿਸ਼ਰਾ ਨੇ ਕਿਹਾ ਕਿ ਲਿੰਸਨਿੰਗ ਇਅਰਜ਼ ਬਹੁਤ ਹੀ ਪੇਸ਼ੇਵਰ ਲੋਕਾਂ ਦੀ ਟੀਮ ਹੈ, ਜਿਸ ਵਿਚ ਪੂਰਨ ਰੂਪ ਵਿਚ ਸਰਟੀਫਾਈਡ ਥੈਰੇਪਿਸਟ, ਆਡਿਓਲਾਜਿਸਟ, ਸਪੈਸ਼ਲ ਐਜੂਕੇਟਰ, ਮਨੋਵਿਗਿਆਨਕ, ਸਪੀਚ ਥੈਰੇਪਿਸਟ ਅਤੇ ਸੰਗੀਤ ਥੈਰੇਪਿਸਟ ਦੇ ਤਜ਼ਰੁਬੇਕਾਰ ਸ਼ਾਮਲ ਹਨ।ਕਲੀਨੀਕਲ ਮਨੋਵਿਗਆਨੀ ਅਤੇ ਪ੍ਰਸ਼ਾਸਨਿਕ ਮੁਖੀ ਲਿਸਨਿੰਗ ਇਅਰਜ਼ ਅਨਾਮਿਕਾ ਮੇਹਰਡਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਥੇ ਵਿਸ਼ੇਸ ਜ਼ਰੂਰਤਾਂ ਵਾਲੇ ਬੱਚਿਆਂ ਜਿਵੇ ਆਡਿਓਸਟਿਕ ਸਪੀਚ ਨਾਲ ਸਬੰਧਿਤ ਤੇ ਕੋਈ ਵੀ ਸਿੱਖਣ ਨਾਲ ਸਬੰਧਤ ਸਮੱਸਿਆ ਦਾ ਹੱਲ ਅਤੇ ਪਹਿਚਾਣ ਤੇ ਇਲਾਜ ਥੈਰੇਪੀ ਦੇ ਨਾਲ ਕੀਤਾ ਜਾਂਦਾ ਹੈ।
ਉਨਾਂ ਅੱਗੇ ਕਿਹਾ ਕਿ ਸਟਾਰਕੀ ਐਜੂਕੇਸ਼ਨ ਦੁਆਰਾ ਭਾਰਤ ਵਿਚ ਇਹ ਸਕੂਲ ਵਿਸ਼ੇਸ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਸਟਾਰਕੀ ਦਾ ਪੰਜਵਾਂ ਤੇ ਪੰਜਾਬ ਵਿਚ ਪਹਿਲਾਂ ਸਕੂਲ ਹੈ।ਉਨਾਂ੍ਹ ਕਿਹਾ ਕਿ ਇਸ ਸਕੂਲ ਲਈ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਸਹਿਯੋਗ ਮਿਲਿਆ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media