ਸਮਰਾਲਾ, 27 ਫਰਵਰੀ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੀ ਮੀਟਿੰਗ ਕਨਵੀਨਰ ਸਿਕੰਦਰ ਸਿੰਘ ਦੀ ਪ੍ਰਧਾਨਗੀ
ਹੇਠ ਹੋਈ ਮੀਟਿੰਗ ਵਿਚ ਕੁਲਵੰਤ ਸਿੰਘ ਤਰਕ ਕੋ-ਕਨਵੀਨਰ, ਕੁਲਦੀਪ ਸਿੰਘ ਗਰੇਵਾਲ, ਦਲੀਪ ਸਿੰਘ, ਭੁਪਿੰਦਰਪਾਲ ਸਿੰਘ, ਜਸਵੰਤ ਸਿੰਘ ਤੇ ਰਾਜਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।ਮੀਟਿੰਗ ਵਿਚ ਵੱਖ-ਵੱਖ ਏਜੰਡਿਆਂ ਵਿਸ਼ੇਸ਼ ਤੌਰ ਤੇ ਬਠਿੰਡਾ ਦਾ ਪੂਰੇ ਦਾ ਪੂਰਾ ਤੇ ਰੋਪੜ ਥਰਮਲ ਦੇ ਦੋ ਯੂਨਿਟ ਕੈਪਟਨ ਦੀ ਸੂਬਾ ਕਾਂਗਰਸ ਸਰਕਾਰ ਵੱਲੋਂ ਬੰਦ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਆਗੂਆਂ ਨੇ ਕਾਂਗਰਸ ਸਰਕਾਰ ਦੇ ਇਸ ਥਰਮਲ ਪਲਾਂਟ ਬੰਦ ਕਰਨ ਦੇ ਲੋਕ ਵਿਰੋਧੀ ਫੈਸਲੇ ਦੀ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਪਿਛਲੇ 55 ਦਿਨਾਂ ਤੋਂ ਬਠਿੰਡਾ ’ਚ ਧਰਨਾ ਲਾ ਕੇ ਰੋਸ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਮੰਨੀਆਂ ਜਾਣ ਜਥੇਬੰਦੀ ਵੱਲੋਂ ਥਰਮਲ ਮੁਲਾਜ਼ਮਾਂ ਦੇ ਘੋਲ ਦੀ ਪੁਰਜੋਰ ਹਮਾਇਤ ਕਰਦਿਆਂ ਕੁਲਵੰਤ ਸਿੰਘ ਤਰਕ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਬਿਜਲੀ ਖੇਤਰ ’ਚ ਅਖੌਤੀ ਸੁਧਾਰਾਂ (ਨਿੱਜੀਕਰਨ) ਦੇ ਹਮਲੇ ਦੀਆਂ ਪਰਤਾਂ ਫਰੋਲਣ ਲਈ ਮਿਤੀ 10 ਮਾਰਚ 2018 ਨੂੰ 11:00 ਵਜੇ ਸ਼ਾਹੀ ਸਪੋਰਟਸ ਕਾਲਜ ਝਕੜੌਦੀ (ਸਮਰਲਾ) ਵਿਖੇ ਸੈਮੀਨਾਰ ਅਯੋਜਿਤ ਕੀਤਾ ਜਾਵੇਗਾ। ਜਿਸ ਵਿਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਕਾਰਕੁੰਨ, ਮੈਂਬਰ ਤੇ ਹੋਰ ਲੋਕਾਂ ਨੂੰ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਗਈ ਹੈ।ਸੈਮੀਨਾਰ ਦੇ ਮੁਖ ਬੁਲਾਰੇ ਐਡਵੋਕੇਟ ਐਨ.ਕੇ ਜੀਤ ਹੋਣਗੇ।ਉਪਰੋਕਤ ਅਜੰਡੇ ਤੋਂ ਇਲਾਵਾ ਕੁਝ ਫੁਟਕਲ ਮਸਲੇ ਵੀ ਮੀਟਿੰਗ ’ਚ ਵਿਚਾਰੇ ਗਏ ਤੇ ਮਤੇ ਪਾਏ ਗਏ। ਜਿਸ ਵਿਚ ਨੌਵੀਂ ਕਲਾਸ ਦੇ ਇਕ ਸਕੂਲ ਵਿਦਿਆਰਥੀ ਬਿਕਰਮ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੱਚਾ ਮਾਛੀਵਾੜਾ ਵੱਲੋਂ ਘਰੇਲੂ ਆਰਥਿਕ ਸੰਕਟ ਕਾਰਨ ਖੁਦਕੁਸ਼ੀ ਕੀਤੀ ਗਈ।ਜਿਸ ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਪੀੜਤ ਪ੍ਰੀਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਲੋਕ ਦੋਖੀ ਹਾਕਮਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੀ ਬਜ਼ਾਏ ਸਮੁੱਚੇ ਮਿਹਨਤਕਸ਼ ਵਰਗ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਲੋੜ ਹੈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media