ਬਠਿੰਡਾ, 1 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਕੈਨੇਡਾ ਦੇ ਹਾਈ ਕਮਿਸ਼ਨਰ ਮਾਨਯੋਗ ਨਾਦਿਰ ਪਟੇਲ ਦੇ ਨਿਵਾਸ ਸਥਾਨ ਦਿੱਲੀ ਵਿਖੇ ਕੈਨੇਡਾ ਹਾਊਸ, ਨਵੀਂ ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟੁਰੂਡੋ ਅਤੇ ਕੈਨੇਡੀਅਨ ਡੈਲੀਗੇਟਸ ਦੀ ਮਹਿਮਾਨ ਨਿਵਾਜ਼ੀ ਵਿੱਚ ਦਿੱਤੇ ਗਏ ਰਾਤਰੀ ਭੋਜ ਵਿੱਚ ਸ਼ਾਮਿਲ ਹੋਈਆਂ ਦੇਸ਼ ਦੀਆਂ ਵਿਸ਼ੇਸ਼ ਸ਼ਖਸੀਅਤਾਂ ਵਿੱਚ ਨੂੰ ਵੀ ਸ਼ਾਮਿਲ ਹੋਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ।ਜਿਸ ਦੌਰਾਨ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਡੈਲੀਗੇਟਸ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਹਰਜੀਤ ਸਿੰਘ ਸੱਜਣ ਕੈਨੇਡੀਅਨ ਰੱਖਿਆ ਮੰਤਰੀ, ਅਮਰਜੀਤ ਸਿੰਘ ਸੋਹੀ ਇਨਫਰਾਸਟਰਕਚਰ ਅਤੇ ਕੰਮਿਊਨਿਟੀ ਮੰਤਰੀ, ਨਵਦੀਪ ਬੈਂਸ ਇਨੋਵੇ ਸਾਇੰਸ ਐਂਡ ਇਨਕਨੋਮਿਕ ਡਿਵੈਪਲਮੈਂਟ ਮੰਤਰੀ, ਕੋਂਸਲੇਟ ਜਨਰਲ ਆਫ਼ ਕੈਨੇਡਾ ਮਿਸਟਰ ਕਿ੍ਰਸਟੋਫਰ ਗਿਬਨਜ਼ ਤੋਂ ਇਲਾਵਾ ਕੈਨੇਡਾ ਦੇ ਸੰਸਦ ਮੈਂਬਰਾਂ ਅਤੇ ਵੱਖ-ਵੱਖ ਖੇਤਰ ਦੀਆਂ ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਨੂੰ ਮਿਲੇ।ਇਸ ਮੌਕੇ ਅਮਰਜੀਤ ਸਿੰਘ ਸੋਹੀ ਨਾਲ ਸਿੱਖਿਆ ਖੇਤਰ ਵਿੱਚ ਸਨਅਤ ਦੇ ਸਹਿਯੋਗ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ `ਤੇ ਵਿਚਾਰ ਵਟਾਂਦਰਾ ਕੀਤਾ।ਅਮਰਜੀਤ ਸਿੰਘ ਸੋਹੀ ਅਤੇ ਕੋਂਸਲੇਟ ਜਨਰਲ ਆਫ਼ ਕੈਨੇਡਾ ਮਿਸਟਰ ਕ੍ਰਿਸਟੋਫਰ ਗਿਬਨਜ਼ ਨੇ ਡਾ. ਧਾਲੀਵਾਲ ਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ਼ ਦਿਵਾਇਆ ਹੈ ਕਿ ਕੈਨੇਡਾ ਸਰਕਾਰ ਵਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਨਾਲ ਮਿਲ ਕੇ ਯਕੀਨਨ ਭਾਰਤੀ ਨੋਜਵਾਨ ਵਿਦਿਆਰਥੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਸਾਂਝੇ ਕੈਂਪਸ ਦੀ ਪੇਸ਼ਕਸ਼ ਦੇ ਦੋ ਪਹਿਲੂ ਹਨ।ਪਹਿਲਾ ਇਹ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਲਈ ਕੋਈ ਵੀ ਵਾਧੂ ਟੈਸਟ ਨਹੀਂ ਦੇਣਾ ਪਵੇਗਾ ਅਤੇ ਦੂਸਰਾ ਇਹ ਹੈ ਬਾਰਵੀਂ ਤੱਕ ਦੇ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪੇ ਵੀ ਕੈਨੇਡਾ ਜਾ ਸਕਦੇ ਹਨ।ਇਸ ਕਦਮ ਨਾਲ ਬਾਬਾ ਫ਼ਰੀਦ ਗਰੁੱਪ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਅਤੇ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ ਜਿਸ ਤਹਿਤ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਬਾਹਰਲੇ ਵਿਕਸਤ ਦੇਸ਼ਾਂ ਦੇ ਹੁਨਰਮੰਦ ਕਾਮਿਆਂ ਦੇ ਪੱਧਰ ਮੁਤਾਬਿਕ ਭਾਰਤੀ ਵਿਦਿਆਰਥੀਆਂ ਨੂੰ ਸਿਖਿਆ, ਸਾਫ਼ਟ ਸਕਿਲਜ਼ ਅਤੇ ਟਰੇਨਿੰਗ ਦਿੱਤੀ ਜਾ ਸਕੇਗੀ ਤਾਂ ਜੋ ਭਾਰਤ ਤੋਂ ਬਾਹਰਲੇ ਵਿਕਸਤ ਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀ ਵਿਦੇਸ਼ਾਂ ਵਿੱਚ ਉੱਚ ਸਿਖਿਆ ਹਾਸਲ ਕਰਨ ਲਈ ਸਿੱਧਾ ਦਾਖਲਾ ਲੈ ਸਕਣ ਅਤੇ ਵਧੀਆ ਨੌਕਰੀ ਜਾਂ ਕਾਰੋਬਾਰ ਕਰ ਸਕਣ।
ਇਹ ਭਰਪੂਰ ਜਾਣਕਾਰੀ ਚੇਅਰਮੈਨ ਧਾਲੀਵਾਲ ਵਲੋਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਉਹ ਅਕਤੂਬਰ 2014 ਵਿੱਚ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਦੇ ਡੇਲੀਗੇਸ਼ਨ ਵਿੱਚ ਡੇਲੀਗੇਟ ਵਜੋਂ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਗਏ ਸਨ ਜਿਥੇ ਉਹਨਾਂ ਨੇ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ਼ ਟੈਕਨਾਲੋਜੀ, ਥਾਮਸਨ ਰੀਵਰਜ਼ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਫਰੈਜ਼ਰ ਵੈਲੀ ਨਾਲ ਸਟੂਡੈਂਟ ਐਕਸਚੇਂਜ, ਖੋਜ ਅਤੇ ਪਸਾਰ, ਫੈਕਲਟੀ ਡਿਵੈਲਪਮੈਂਟ, ਪਾਠਕ੍ਰਮ ਡਿਵੈਲਪਮੇਂਟ ਆਦਿ ਖੇਤਰਾਂ ਵਿੱਚ ਸਹਿਯੋਗ ਲਈ ਹੱਥ ਮਿਲਾਇਆ ਸੀ।ਇਸ ਦੌਰਾਨ ਸੋਹੀ ਨਾਲ ਗੁਣਵਤਾ ਭਰਪੂਰ ਸਿਖਿਆ ਲਈ ਖੋਜ ਤੇ ਪਸਾਰ, ਵਿਹਾਰਿਕ ਗਿਆਨ ਅਤੇ ਟਰੇਨਿੰਗ ਤੇ ਪਲੇਸਮੇਂਟ ਦੀ ਮੰਗ ਨੂੰ ਪੂਰਾ ਕਰਨ ਲਈ ਅਕਾਦਮਿਕ ਸੰਬੰਧਾਂ ਬਾਰੇ ਵਿਚਾਰ ਸਾਂਝੇ ਕੀਤੇ ਸਨ।ਇਸ ਤੋਂ ਪਹਿਲਾਂ ਸਾਲ 2014 ਵਿੱਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦੀ ਅਗਵਾਈ ਵਿੱਚ ਨਾਰਵੇ ਅਤੇ ਫਿਨਲੈਂਡ ਗਏ ਡੈਲੀਗੇਸ਼ਨ ਵਿੱਚ ਭਾਰਤ ਦੇ ਸਿੱਖਿਆ ਖੇਤਰ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਬਾਬਾ ਫ਼ਰੀਦ ਗਰੁਪ ਨੂੰ ਮਿਲਿਆ।ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਓਸਲੋ, ਨਾਰਵੇ ਨਾਲ ਹੱਥ ਮਿਲਾਇਆ, ਜਿਸ ਦਾ ਨਤੀਜਾ ਹੀ ਹੈ ਕਿ ਹਰ ਸਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 6 ਤੋਂ 7 ਵਿਦਿਆਰਥੀ ਯੂਨੀਵਰਸਿਟੀ ਆਫ਼ ਓਸਲੋ ਵਿੱਚ ਪਲੇਸ ਹੋ ਰਹੇ ਹਨ।
ਦੱਸਣਯੋਗ ਹੈ ਕਿ ਮਿਸਟਰ ਕ੍ਰਿਸਟੋਫਰ ਗਿਬਨਜ਼ ਮਈ 2016 ਵਿਚ ਬਾਬਾ ਫ਼ਰੀਦ ਕੈਂਪਸ ਦਾ ਦੌਰਾ ਕਰ ਚੁੱਕੇ ਹਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media