ਬਠਿੰਡਾ, 1 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਗਤ ਮੰਡੀ ਦੇ ਆਸ ਪਾਸ ਦੇ ਇਲਾਕੇ ’ਚ ਦੇ ਨੀਲੇ
ਕਾਰਡ ਕੱਟਣ `ਤੇ ਗਰੀਬ ਪਰਿਵਾਰਾਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਨਗਰ ਕੌਸਲ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ।ਆਪਣੇ ਮੰਗ ਪੱਤਰ ’ਚ ਉਹਨਾਂ ਕਿਹਾ ਹੈ ਕਿ ਨੀਲੇ ਕਾਰਡਾਂ ’ਤੇ ਜੋ ਸ਼ਰਤਾਂ ਲਗਾ ਕੇ ਕਾਰਡ ਕੱਟੇ ਗਏ ਹਨ, ਉਹ ਸ਼ਰਤਾਂ ਬਿਲਕੁੱਲ ਗਲਤ ਹਨ।ਉਨਾਂ ਕਿਹਾ ਕਿ ਇਹ ਪਰਿਵਾਰ ਕਈ ਸਾਲਾਂ ਤੋਂ ਨਗਰ ਕੌਸਲ ਦੀ ਲਾਲ ਲਕੀਰ ਦੇ ਅੰਦਰ ਵਾਲੇ ਇਲਾਕੇੇ ’ਚ ਰਹਿ ਰਹੇ ਹਨ ਤੇ ਲੰਮੇ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ।ਇਹਨਾਂ ਕੋਲ ਮਜ਼ਦੂਰੀ ਤੋਂ ਬਿਨ੍ਹਾਂ ਹੋਰ ਕੋਈ ਕਮਾਈ ਦਾ ਸਾਧਨ ਨਹੀ ਹੈ ਅਤੇ ਮਜ਼ਦੂਰੀ ਦਾ ਕੰਮ ਵੀ ਕਈ ਕਈ ਦਿਨ ਨਹੀ ਮਿਲਦਾ।ਗਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਕੱਟੇ ਕਾਰਡ ਬਹਾਲ ਕੀਤੇ ਜਾਣ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media