ਸਰਕਾਰੀ ਸੀਨੀ: ਸੇਕੰ ਸਕੂਲ਼ ਬਟਾਲਾ ਦਾ ਸੁਭਮ ਰਿਹਾ ਪਹਿਲਾ ਸਥਾਨ

ਬਟਾਲਾ, 3 ਅਗਸਤ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵਿਚ ਰੂਚੀ ਵਧਾਂਊਣ ਵਾਸਤੇ ਵਿਗਿਆਨ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ , ਇਸ ਹੀ ਟੀਚੇ ਨੂੰ ਮੁੱਖ ਰੱਖਦਿਆਂ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਆਦੇਸਾਂ ਦੀ ਪਾਲਣਾਂ ਕਰਦਿਆਂ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੀ ਪ੍ਰਿੰਸੀਪਲ ਮੈਡਰ ਇੰਦਰਜੀਤ ਵਾਲੀਆਂ ਦੇ ਵਧੀਆ ਪ੍ਰਬੰਧਾਂ ਸਦਕਾ ਤਹਿਸੀਲ ਬਟਾਲਾ ਦੀ ਵਿਗਿਆਨ ਗੋਸ਼ਟੀ 2014 ਸਕੂਲ ਵਿਖੇ ਆਯੋਜਿਤ ਕੀਤੀ, ਜਿਸ ਵਿਚ ਤਹਿਸੀਲ ਦੇ ਵੱਖ ਸਕੂਲਾਂ ਨੇ ਹਿੱਸਾ ਲਿਆ।ਇਸ ਗੋਸ਼ਟੀ 2014 ਵਿਚ 13 ਟੀਮਾਂ ਨੇ ਹਿੱਸਾ ਲਿਆ ਜਿਸ ਵਿਚੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਦੀ ਗਾਈਡ ਮੈਡਮ ਰਮਾ ਸ਼ਰਮਾ ਦੀ ਵਿਦਿਆਰਥੀ ਸੁਭਮ ਪਹਿਲੇ ਸਥਾਨ ਤੇ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਫਹਿਤਗੜ ਚੂੜੀਆਂ ਦੇ ਗਾਈਡੇ ਅਧਿਆਪਕ ਦਾ ਵਿਦਿਆਰਥਣ ਰੀਆਂ ਦੂਜੇ ਸਥਾਨ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਮੇਘਾ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੀ ਜਸਪਿੰਦਰ ਕੌਰ ਦੋਨੇ ਤੀਸਰੇ ਸਥਾਂਨ ਤੇ ਰਹੀਆਂ।ਇਸ ਮੌਕੇ ਵੱਖ ਸਕੂਲਾਂ ਦੇ ਅਧਿਆਪਕਾਂ ਤੋ ਇਲਾਵਾ ਜੀਵਨ ਸਿੰਘ, ਹਰਪ੍ਰੀਤ ਸਿੰਘ, ਹਰੀ ਉਮ ਜੋਸੀ, ਹਰੀ ਕ੍ਰਿਸਨ, ਮੈਡਮ ਰਜਨੀ ਬਾਲਾ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media