ਬਟਾਲਾ, 3 ਅਗਸਤ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਵੱਲੋਂ ਅਹੁਦੇਦਾਰਾਂ ਦੀ ਕੀਤੀ ਗਈ ਇੱਕ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਸਰਕਾਰ ਨੇ ਮਾਸਟਰ ਕੇਡਰ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਨਜਰ ਅੰਦਾਜ ਕੀਤਾ ਹੈ। ਇਹਨਾ ਹੱਕੀ ਮੰਗਾ ਨੂੰ ਮਨਵਾਉਣ ਵਾਸਤੇ 17 ਅਗਸਤ ਨੂੰ ਪਟਿਆਲਾ ਵਿਖੇ ਮਾਸਟਰ ਕੇਡਰ ਧਰਨਾ ਤੇ ਰੋਸ ਮੁਜਾਹਰਾ ਕਰੇਗਾ, ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾ ਜਿਵੇ ਪ੍ਰੋਮਸ਼ਨਾ, ਸੀਨੀਅਰਤਾ ਸੂਚੀ, 4.9.14 ਸਕੀਮ ਤਹਿਤ ਅਗਲਾ ਗ੍ਰੇਡ ਦੇਣਾਂ, ਮਾਸਟਰ ਕੇਡਰ ਨੂੰ 15 ਫੀ ਸਦੀ ਪ੍ਰਿੰਸੀਪਲ ਕੋਟਾ ਦੇਣਾਂ, ਸਿਖਿਆ ਨੀਤੀ 2003 ਨੂੰ ਸਹੀ ਅਰਥਾਂ ਵਿਚ ਲਾਗੂ ਕਰਵਾਊਣਾਂ, ੭੬੫੪ , ਰਮਸਾ , ਐਸ ਐਸ ਏ ਅਧਿਆਪਕਾਂ ਨੂੰ ਪੱਕੇ ਕਰਵਾਊਣਾ, ਡੀ ਏ ਦੀ ਕਿਸ਼ਤ ਤੇ ਛੁਟੀਆਂ ਦੌਰਾਨ ਮੋਬਾਇਲ ਭੱਤੇ ਦੀ ਕਟੌਤੀ ਆਦਿ ਤੇ ਖਾਸ ਕਰਕੇ ਪੰਜਾਬ ਦੇ ਸਕੂਲਾਂ ਵਿਚ ਹਜਾਰਾ ਮੁਖੀਆਂ ਤੇ ਲੈਕਚਰਾਰਾਂ ਦੀ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਾ ਹੋਣ ਕਾਰਨ ਤੇ ਹੋਰ ਮਸਲਿਆਂ ਨੂੰ ਹੱਲ ਕਰਵਾਉਣ ਲਈ ਪਟਿਆਲਾ ਵਿਖੇ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਸ ਮਾਸਟਰ ਕੇਡਰ ਦੀ ਮੀਟਿੰਗ ਦੌਰਾਨ ਬਲਦੇਵ ਸਿੰਘ ਬੁਟਰ ਸੂਬਾ ਉਪ ਪ੍ਰਧਾਂਨ, ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿਲ, ਸਮਸੇਰ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਸਰਵਨ ਸਿੰਘ, ਰਜਿੰਦਰ ਕੁਮਾਰ ਸ਼ਰਮਾ, ਪ੍ਰੇਮਪਾਲ ਢਿਲੋ, ਕਰਮਚੰਦ ਸੱਭਰਵਾਲ, ਕੇਵਲ ਸਿਘ, ਨਿਰਮਲ ਸਿਘ ਰਿਆੜ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਵਿਨੋਦ ਕੁਮਾਰ, ਆਦਿ ਹਾਜਰ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …