Friday, June 19, 2026

ਜਪ-ਤਪ ਚੁਪਿਹਰਾ ਸਮਾਗਮ ਆਯੋਜਿਤ

PPN030807

ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ) -ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਇਲਾਕਾ ਨਿਵਾਸੀ ਸੰਗਤਾਂ, ਭਾਈ ਘੱਨ੍ਹਈਆਂ ਜੀ ਸੇਵਕ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਕਈ ਮਹੀਨਿਆਂ ਤੋਂ ਭਾਈ ਸਾਹਿਬ ਗੁਰਇਕਬਾਲ ਸਿੰਘ (ਬੀਬੀ ਕੋਲਾਂ ਜੀ ਭਲਾਈ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ) ਵਾਲਿਆਂ ਦੇ ਉੱਦਮ ਸਦਕਾ ਹਰ ਮਹੀਨੇ ਗੁਰੂ ਘਰਾਂ ਵਿਚ ਚੱਲ ਰਹੀ ਲੜੀ ਤਹਿਤ ਜਪ-ਤਪ ਚੁਪਿਹਰਾ ਸਮਾਗਮ ਕਰਵਾਇਆ ਜਾਂਦਾ ਹੈ।ਜਿਸ ਵਿਚ ਵਿਸ਼ੇਸ਼ ਤੌਰ ‘ਤੇ ਭਾਈ ਨਰਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਜਪ-ਤਪ ਚੁਪਿਹਰਾ ਸਮਾਗਮ ‘ਚ ਸਵੇਰੇ 10 ਵਜੇ ਤੋਂ 4  ਵਜੇ ਤੱਕ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।  ਇਸ ਮੌਕੇ ਸਾਧ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੀ ਅਰਦਾਸ ਦੀ ਕੜਾਹ ਪ੍ਰਸਾਦਿ ਦੀ ਸੇਵਾ ਭਾਈ ਗੁਰਮੀਤ ਸਿੰਘ ਦਵਾਈਆਂ ਵਾਲਿਆਂ ਵਲੋਂ ਕੀਤੀ ਗਈ। ਸੰਗਤਾਂ ਦੀ ਇਸ ਸਮਾਗਮ ਪ੍ਰਤੀ ਕਾਫ਼ੀ ਉਤਸ਼ਾਹ ਪਾਇਆ ਜਾਂਦਾ ਹੈ। ਇਸ ਮੌਕੇ ਸੰਗਤਾਂ ਵਿਚ ਭਾਈ ਸੁਮੇਰ ਸਿੰਘ ਮੈਨੇਜਰ, ਐਸ ਜੀ ਪੀ ਸੀ ਭਾਈ ਸੁਖਦੇਵ ਸਿੰਘ ਬਾਹੀਆ, ਭਾਈ ਬਲਦੇਵ ਸਿੰਘ, ਭਾਈ ਸੁਖਵਿੰਦਰ ਸਿੰਘ ਸਾਹਨੀ, ਭਾਈ ਸੁਖਬੀਰ ਸਿੰਘ ਬਿੱਟੂ ਪ੍ਰਧਾਨ ਭਾਈ ਘੱਨ੍ਹਈਆਂ ਜੀ ਸੇਵਕ ਦਲ, ਭਾਈ ਗੁਰਦਰਸ਼ਨ ਸਿੰਘ ਤੋਂ ਇਲਾਵਾ ਵੱਖ ਵੱਖ ਧਾਰਮਿਕ ਸੇਵਾ ਸੁਸਾਇਟੀਆਂ ਦੇ ਸੇਵਾਦਾਰ ਵੀ ਸ਼ਾਮਲ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply