Sunday, September 8, 2024

ਜਥੇਦਾਰ ਅਜਿਹਾ ਸਾਂਝਾ ਕਦਮ ਚੁੱਕਣ ਜਿਸ ਨਾਲ ਸਿੱਖਾਂ ਦਾ ਆਪਸੀ ਟਕਰਾਓ ਖਤਮ ਹੋਵੇ -ਕੰਵਰਬੀਰ ਸਿੰਘ

ਸਿੱਖ ਬੁੱਧੀਜੀਵੀਆਂ, ਚਿੰਤਕਾਂ, ਇਤਿਹਾਸਕਾਰਾਂ ਤੇ ਸਿੱਖ ਜਥੇਬੰਦੀਆਂ ਦੇ ਲਿਖਤੀ ਸੁਝਾਅ ਵੀ ਸਾਰਥਿਕ ਕਦਮ ਹੋਣਗੇ
PPN030808

ਅੰਮ੍ਰਿਤਸਰ, 3  ਅਗਸਤ (ਸੁਖਬੀਰ ਸਿੰਘ)-  ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣੇ ਦੇ ਸਿੱਖਾਂ ਵਿੱਚ ਦਿਨੋਂ ਦਿਨ ਵਧ ਰਹੇ ਟਕਰਾਓ ਨੂੰ ਰੋਕਣ ਲਈ ਅਜਿਹਾ ਸਾਂਝਾ ਕਦਮ ਚੁੱਕਣ ਜਿਸ ਨਾਲ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕੇ, ਕਿਉਂਕਿ ਅੱਜ ਦੋਵੇਂ ਪਾਸੇ ਸਿੱਖ ਹੀ ਖੜੇ ਹਨ ਜੇਕਰ ਇਹ ਤਣਾਅ ਵਧਦਾ ਹੈ ਤਾਂ ਸਿਰਫ ਸਿੱਖ ਕੌਮ ਦਾ ਹੀ ਨੁਕਸਾਨ ਹੋਵੇਗਾ। ਉਨਾਂ ਕਿਹਾ ਕਿ ਅੱਜ ਹਰ ਸਿੱਖ ਦੁਚਿੱਤੀ ਵਿੱਚ ਪਿਆ ਹੈ ਕਿ ਉਹ ਸਿੱਖ ਹੋਣ ਦੇ ਨਾਤੇ ਕੀ ਕਰੇ, ਕਿਉਂਕਿ ਇਸ ਭਰਾਮਾਰੂ ਜੰਗ ਵਿੱਚ ਉਹ ਆਪਣੀ ਸਥਿਤੀ ਨੂੰ ਸਪੱਸ਼ਟ ਨਹੀਂ ਕਰ ਪਾ ਰਿਹਾ। ਕੰਵਰਬੀਰ ਸਿੰਘ ਨੇ ਕਿਹਾ ਕਿ ਪ੍ਰਬੰਧਕ ਕਮੇਟੀਆਂ ਦਾ ਕੰਮ ਗੁਰਦੁਆਰਿਆਂ ਦੀ ਸਾਂਭ-ਸੰਭਾਲ ਹੁੰਦਾ ਹੈ, ਪਰ ਅੱਜ ਇਹ ਸਥਿਤੀ ਬਣ ਚੁੱਕੀ ਹੈ ਕਿ ਅਸੀਂ ਗੁਰਦੁਆਰਿਆਂ ਦੇ ਪ੍ਰਬੰਧਾਂ ਖਾਤਿਰ ਆਪਸੀ ਲੜਾਈਆਂ ਲੜ ਰਹੇ ਹਾਂ, ਜਿਸ ਨਾਲ ਦੁਨੀਆਂ ਵਿੱਚ ਸਿੱਖਾਂ ਪ੍ਰਤੀ ਗਲਤ ਧਾਰਨਾ ਬਣਦੀ ਜਾ ਰਹੀ ਹੈ।ਇਸ ਲਈ ਉਹ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਨ ਕਿ ਸਿੱਖ ਬੁੱਧੀਜੀਵੀਆਂ, ਸਿੱਖ ਇਤਿਹਾਸਕਾਰਾਂ, ਪੰਥਕ ਜਥੇਬੰਦੀਆਂ ਤੇ ਸਿੱਖ ਚਿੰਤਕਾਂ ਕੋਲੋਂ ਇਸ ਮਸਲੇ ਦੇ ਲਿਖਤੀ ਸੁਝਾਅ ਲੈਣ ਅਤੇ ਉਸ ਉਪਰੰਤ ਵਿਚਾਰ ਕਰਨ ਤੋਂ ਬਾਅਦ ਦੋਵੇਂ ਧਿਰਾਂ ਦੇ ਉੱਚ ਨੁਮਾਇੰਦਿਆਂ ਦੀ ਮੀਟਿੰਗ ਬੁਲਾ ਕੇ ਇੰਨ੍ਹਾਂ ਵਿਚਾਰਾਂ ਨੂੰ ਰੱਖਿਆ ਜਾਵੇ ਤਾਂ ਜੋ ਇੰਨ੍ਹਾਂ ਸੁਝਾਵਾਂ ਦੀ ਰੋਸ਼ਨੀ ਵਿੱਚ ਕੁੱਝ ਚੰਗਾ ਹੱਲ ਕੱਢਿਆ ਜਾ ਸਕੇ। ਕੌਮ ਦੇ ਮਸਲਿਆਂ ਦੇ ਹੱਲ ਲਈ ਅਜਿਹਾ ਕਰਨਾ ਸਾਰਥਿਕ ਹੋਵੇਗਾ। ਇਸ ਮੌਕੇ ਰਣਦੀਪ ਸਿੰਘ, ਰਣਜੀਤ ਸਿੰਘ, ਨਵਦੀਪ ਸਿੰਘ, ਰਜਿੰਦਰ ਸਿੰਘ ਅਤੇ ਗੁਰਮੁੱਖ ਸਿੰਘ ਭੱਟੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply