Saturday, September 19, 2026

ਮਨੁੱਖਤਾ ਸ਼ਰਮਸ਼ਾਰ ਹੈ

ਵੱਲ ਤਬਾਹੀ ਵਧ ਰਿਹਾ ਸੰਸਾਰ ਹੈ
ਫੇਰ ਮਨੁੱਖਤਾ ਹੋਈ ਸ਼ਰਮਸ਼ਾਰ ਹੈ…

ਦੂਜੇ ਨੂੰ ਥੱਲੇ ਲਾ ਕੇ ਚਾਹੁੰਦਾ ਰੱਖਣਾ,
ਕੁੱਝ ਨਹੀਂ ਬਸ ਬੰਦੇ ਦਾ ਹੰਕਾਰ ਹੈ।

ਗੜ੍ਹਿਆਂ ਵਾਂਗੂੰ ਗੋਲੇ ਡਿੱਗੇ ਅੰਬਰੋਂ,
ਪਲਾਂ `ਚ ਲੱਗਿਆ ਲਾਸ਼ਾਂ ਦਾ ਅੰਬਾਰ ਹੈ।

ਫੁੱਟਣੋਂ ਪਹਿਲਾਂ ਤੋੜੀਆਂ ਕਰੂੰਬਲਾਂ,
ਜ਼ਾਲਮ ਹੱਥੋਂ ਡਿੱਗਾ ਨਾ ਹਥਿਆਰ ਹੈ।

ਜਾਤ, ਧਰਮ ਤੇ ਰਾਸ਼ਟਰ ਦੇ ਨਾਮ `ਤੇ,
ਬੰਦੇ ਖੁੱਲ੍ਹ ਕੇ ਕੀਤਾ ਅਤਿਆਚਾਰ ਹੈ।

ਅਮਨ ਦਾ ਦੁਸ਼ਮਣ ਆ ਜਾਏਗਾ ਸਾਹਮਣੇ,
ਕੋਈ ਨਾ ਕੋਈ ਤਾਂ ਗ਼ੈਰ-ਜ਼ਿੰਮੇਵਾਰ ਹੈ।

ਮਾਨਵਤਾ ਦੇ ਭਲੇ ਲਈ ਮਾਰਗ ਇੱਕੋ ਹੈ,
ਸਾਰਿਆਂ ਨਾਲ ਪਿਆਰ, ਦਿਲੋਂ ਸਤਿਕਾਰ ਹੈ।

Rangilpur

 

 

 

 

 

 
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ – 98552 07071

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply