Tuesday, September 22, 2026

ਨਵਜੋਤ ਸਿੰਘ ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ ਨਾਲ ਮਨਾਈ ਹੋਲੀ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਅੱਜ ਬੀ.ਐਸ.ਐਫ PPN02203201811 ਦੇ ਜਵਾਨ ਨਾਲ ਖਾਸੇ ਵਿਖੇ ਪਹੁੰਚ ਕੇ ਹੋਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ।ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ `ਤੇ ਗੁਲਾਲ ਪਾਇਆ ਅਤੇ ਗੀਤਾਂ `ਤੇ ਭੰਗੜਾ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ।ਬੀ.ਐਸ.ਐਫ ਦੇ ਜਵਾਨਾਂ ਨੇ ਵੀ ਪੂਰੇ ਉਤਸ਼ਾਹ ਨਾਲ ਨਵਜੋਤ ਸਿੰਘ ਸਿੱਧੂ ਦਾ ਹੋਲੀ ਵਿੱਚ ਸਾਥ ਦਿੱਤਾ ਅਤੇ ਖੁੱਲ ਕੇ ਹੋਲੀ ਖੇਡੀ।ਇਸ ਮੌਕੇ ਪੱਤਰਕਾਰਾਂ PPN02203201812ਨਾਲ ਗੱਲਬਾਤ ਕਰਦੇ ਸਿੱਧੂ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਆਪਣੇ ਘਰਾਂ ਵਿਚ ਅਰਾਮ ਨਾਲ ਸੌਂ ਰਹੇ ਹੁੰਦੇ ਹਨ ਤਾਂ ਇਹ ਜਵਾਨ ਸਰਹੱਦ `ਤੇ ਪਹਿਰਾ ਦੇ ਰਹੇ ਹੁੰਦੇ ਹਨ।ਤਿਉਹਾਰਾਂ ਦੇ ਦਿਨਾਂ ਵਿਚ ਵੀ ਇਹ ਸਾਡੇ ਅਮਨ ਚੈਨ ਵਾਸਤੇ ਸਰਹੱਦਾਂ `ਤੇ ਡਟੇ ਰਹਿੰਦੇ ਹਨ ਅਤੇ ਅੱਜ ਇਸ ਪਰਿਵਾਰ ਨਾਲ ਹੋਲੀ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਮੈਂ ਇੰਨਾਂ ਜਵਾਨਾਂ ਕੋਲ ਆਇਆ ਹਾਂ।ਉਨਾਂ ਕਿਹਾ ਕਿ ਅੱਜ ਇੰਨਾ ਜਵਾਨ ਨਾਲ ਹੋਲੀ ਮਨਾ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply