ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ. ਸ੍ਰੀਵਾਸਤਵਾ ਦੇ ਦਿਸ਼ਾ-ਨਿਰਦੇਸ਼ਾਂ
ਅਨੁਸਾਰ ਭੈੜੇ ਅਨਸਰਾਂ ਅਤੇ ਝੱਪਟਮਾਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਦੌਰਾਨ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਮੋਬਾਇਲ ਸਮੇਤ ਇੱਕ ਸਨੈਚਰ ਨੂੰ ਕਾਬੂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ ਡਵੀਜ਼ਨ ਦੇ ਮੁਖੀ ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਚਰਨਪ੍ਰੀਤ ਕੌਰ ਵਾਸੀ ਅਜ਼ਾਦ ਨਗਰ ਅੰਮ੍ਰਿਤਸਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮਿਤੀ 27 ਫਰਵਰੀ ਨੂੰ 8:30 ਵਜੇ ਸਵੇਰੇ ਜਦ ਉਹ ਪਾਸੋਂ ਬੈਂਕ ਵਾਲੀ ਗਲੀ ਦੇ ਬਾਹਰ ਖੜੀ ਸੀ ਤੇ ਇਸੇ ਦੌਰਾਨ ਮੋਟਰ ਸਾਈਕਲ ਸਵਾਰ ਉਸ ਦਾ ਫੋਨ ਖੋਹ ਕੇ ਭੱਜ ਗਿਆ।ਜਿਸ `ਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ ਜਰਨੈਲ ਸਿੰਘ ਤੇ ਏ.ਐਸ.ਆਈ ਸੂਬਾ ਸਿੰਘ ਨੇ ਇੱਕ ਸਨੈਚਰ ਨੂੰ ਬੀਤੇ ਦਿਨੀਂ ਜਹਾਜਗੜ੍ਹ ਅੰਮ੍ਰਿਤਸਰ ਤੋਂ ਪੈਸ਼ਨ ਮੋਟਰਸਾਈਕਲ ਅਤੇ ਖੋਹ ਕੀਤੇ ਓਪੋ ਕੰਪਨੀ ਦੇ ਮੋਬਾਇਲ ਸਮੇਤ ਕਾਬੂ ਕਰਕੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media