ਕਾਲਜ ਵਿਦਿਆਰਥਣਾਂ ਨੇ ਮਨਾਇਆ ਕੌਮੀ ਵਿਗਿਆਨ ਦਿਹਾੜਾ
ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਵਿਖੇ ਕੌਮੀ ਵਿਗਿਆਨ ਦਿਹਾੜਾ ਕਾਲਜ ਦੇ ਚੇਅਰਮੈਨ ਹਰਪਾਲ ਸਿੰਘ ਅਤੇ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਟਿੱਬਾ ਦੀ ਅਗਵਾਈ ਵਿੱਚ ਮਨਾਇਆ ਗਿਆ।ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਲੀਨ ਕੌਰ ਨੇ ਵਿਗਿਆਨ ਵਿਸ਼ੇ ਦੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਦਿਨ ਭਾਰਤੀ ਵਿਗਿਆਨੀ ਡਾ. ਸੀ.ਵੀ ਰਮਨ ਨੂੰ ਸਮਰੱਪਿਤ ਹੈ, ਜਿਹਨਾਂ ਨੇ 28 ਫਰਵਰੀ 1928 ਨੂੰ ਫਿਫੈਕਸਟ ਦੀ ਖੋਜ ਕੀਤੀ ਸੀ।ਉਹਨਾਂ ਦੱਸਿਆ ਕਿ ਵਿਗਿਆਨ ਦੀ ਸਮਝ ਨਾਲ ਅਸੀਂ ਸਫਲ ਤੇ ਸਮਰੱਥ ਜਿੰਦਗੀ ਜਿਉਣ ਦੇ ਯੋਗ ਹੋ ਜਾਂਦੇ ਹਾਂ।ਵਿਭਾਗ ਦੇ ਟੀਚਰ ਪ੍ਰੋ: ਮੋਹਿਤ ਨੇ ਬੀ.ਐਸ.ਸੀ ਕਰਨ ਉਪਰੰਤ ਵਿਦਿਆਰਥੀ ਜਿਨ੍ਹਾਂ ਖੇਤਰਾਂ ਵਿੱਚ ਹੋਰ ਪੜ੍ਹ ਸਕਦੇ ਹਨ, ਉਹਨਾਂ ਬਾਰੇ ਸੰਖੇਪ ਵਿੱਚ ਦੱਸਿਆ।ਪ੍ਰੌ: ਗਗਨ ਪ੍ਰਿਆ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਖੋਜਾਂ ਦੀ ਮਹੱਤਤਾ ਬਾਰੇ ਦੱਸਿਆ।
ਪ੍ਰਿੰਸੀਪਲ ਡਾ: ਕਮਲਜੀਤ ਸਿੰਘ ਟਿੱਬਾ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਗਿਆਨ ਹਾਸਲ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਗੈਰ-ਵਿਗਿਆਨਕ ਸੋਚ ਸਾਡੇ ਪੈਰਾਂ ਵਿੱਚ ਸੰਗਲ ਹੈ, ਜੋ ਸਾਨੂੰ ਗੁਲਾਮ ਬਣਾਉਂਦੀ ਹੈ।ਪ੍ਰੋ: ਅਨੁ ਸਿੰਗਲਾ, ਹਰਮੀਤ ਕੌਰ, ਜਸਪ੍ਰੀਤ ਕੌਰ, ਰਾਖੀ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ। ਵਿਦਿਆਰਥੀਆਂ ਦਰਮਿਆਨ ‘ਵਿਗਿਆਨ ਦੇ ਲਾਭ’ ਵਿਸ਼ੇ ‘ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਅੰਤ ਵਿੱਚ ਡਾ. ਸੀ.ਵੀ.ਰਮਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media