ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਇੰਟਰੈਕਟਿਵ ਟਾਕ ਦ ਸਾਇੰਸ ਆਫ਼ ਲਰਨਿੰਗ` ਦੇ ਥੀਮ ਤਹਿਤ
ਸਥਾਨਕ ਡੀ.ਏ.ਵੀ ਕਾਲਜ ਵਿਖੇ ਨੈਸ਼ਨਲ ਵਿਗਿਆਨ ਦਿਵਸ ਮਨਾਇਆ ਗਿਆ।ਇਸ ਵਿੱਚ ਡੀ.ਏ.ਵੀ ਕਾਲਜ ਜਲੰਧਰ ਦੇ ਫਿਜਿਕਸ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਕੁੰਵਰ ਰਾਜੀਵ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਇਸ ਸਮੇਂ ਸਾਰੇ ਵਿਗਿਆਨ ਵਿਭਾਗਾਂ ਦੇ ਸਹਿਯੋਗ ਨਾਲ `ਸਾਇੰਸ ਐਂਡ ਟੈਕਨੋਲਾਜੀ ਫਾਰ ਏ ਸਸਟੇਨੇਬਲ ਫਿਊਚਰ` ਦੇ ਵਿਸ਼ੇ `ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।ਇਸ ਸਮਰੋਹ ਵਿੱਚ ਬੀ.ਐਸ.ਸੀ ਮੈਡਿਕਲ, ਨਾਨ ਮੇਡੀਕਲ, ਬਾਇਓਟੈਕਨਾਲੋਜੀ, ਕੰਪਿਊਟਰ ਸਾਇੰਸ ਅਤੇ ਐਮ.ਐਸ.ਸੀ ਫਿਜਿਕਸ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਆਪਣੀ ਜ਼ਿੰਦਗੀ ਦੇ ਤੱਜ਼ਰਬੇ ਸਾਂਝੇ ਕਰਦਿਆਂ ਪ੍ਰੋਫੈਸਰ ਕੁੰਵਰ ਰਾਜੀਵ ਨੇ ਦੱਸਿਆ ਕਿ ਉਨਾਂ ਨੇ ਤਿੰਨ ਕੌਮੀ ਰਿਕਾਰਡ ਬਣਾਏ ਹਨ ਜਿੰਨਾਂ ਵਿੱਚ ਇੱਕ ਇੰਡੀਅਨ ਬੁੱਕ ਆਫ਼ ਰਿਕਾਰਡਜ਼ ਅਤੇ ਦੋ ਲਿਮਕਾ ਬੁੱਕ ਰਿਕਾਰਡਜ਼ ਸ਼ਾਮਲ ਹਨ।ਉਨਾਂ ਨੇ ਤਕਨੀਕ ਅਭਿਆਸ ਨਾਲ ਯਾਦ ਸ਼ਕਤੀ ਨੂੰ ਵਧਾਉਣ ਦੇ ਤਰੀਕੇ ਦੱਸਦਿਆਂ ਕਿਹਾ ਦੀ ਰਾਸ਼ਟਰੀ ਵਿਗਿਆਨ ਦਿਵਸ ਦਾ ਉਦੇਸ਼ ਵਿਗਿਆਨ ਤੋਂ ਹੋਣ ਵਾਲੇ ਫਾਇਦਿਆਂ ਦੇ ਪ੍ਰਤੀ ਸਮਾਜ ਵਿੱਚ ਜਾਗਰੂਕਤਾ ਲਿਆਉਣ ਅਤੇ ਵਿਗਿਆਨੀ ਸੋਚ ਪੈਦਾ ਕਰਨਾ ਹੈ।
ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵੱਖ-ਵੱਖ ਸਾਇੰਸ ਵਿਭਾਗਾਂ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਇਸ ਕੌਮੀ ਦਿਨ ਦਾ ਮੁੱਖ ਮਕਸਦ ਦੇਸ਼ ਵਿਦਿਆਰਥੀਆਂ ਨੂੰ ਇਹ ਦੱਸਣਾ ਹੈ ਕਿ ਵਿਗਿਆਨਕ ਉਪਲੱਬਧੀਆਂ ਨਾਲ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਕਿਵੇਂ ਖੁਸ਼ਹਾਲ ਬਣਾਇਆ ਜਾ ਸਕਦਾ ਹੈ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਵਲੋਂ ਪ੍ਰੋਫੈਸਰ ਕੁੰਵਰ ਰਾਜੀਵ ਤੇ ਹੋਰਨਾਂ ਨੂੰ ਯਾਦਗਾਰੀ ਚਿੰਂਨਾਂ ਨਾਲ ਸਨਮਾਨਿਤ ਵੀ ਕੀਤਾ।
ਇਸ ਮੌਕੇ ਡਾ. ਡੇਜ਼ੀ ਸ਼ਰਮਾ, ਡਾ. ਰਜਨੀ ਖੰਨਾ, ਡਾ. ਅਨੀਤਾ ਮਹਾਜਨ, ਡਾ. ਸਮੀਰ ਕਾਲੀਆ, ਡਾ. ਵਿਕਾਸ ਗੁਪਤਾ, ਪ੍ਰੋ. ਰੀਨੂ ਚੁਹਾਨ, ਡਾ. ਰਜਨੀ ਵਰਮਾ ਅਤੇ ਵਿਗਿਆਨ ਵਿਭਾਗ ਦੇ ਸਾਰੇ ਮੈਂਬਰ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media