Wednesday, September 30, 2026

ਗਰਮੀਆਂ `ਚ ਬੱਚਿਆਂ ਦੇ ਗੁਰਮਤਿ ਟੇ੍ਰਨਿੰਗ ਕੈਂਪ ਲਗਾਉਣ ਸਬੰਧੀ ਮੀਟਿੰਗ

ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ PPN0603201802ਮੀਟਿੰਗ ਵਿੱਚ ਕਮੇਟੀ ਦੇ ਵਿਸਥਾਰ ਤੋਂ ਇਲਾਵਾ ਸੁਸਾਇਟੀ ਦੀਆਂ ਗਤੀਵਿਧੀਆਂ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਤੇ ਸਮਾਜ ਭਲਾਈ ਦੇ ਕੰਮਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਕਥਾਵਾਚਕ ਗੁਰਇੰਦਰਪਾਲ ਸਿੰਘ ਦੀ ਅਗਵਾਈ `ਚ ਗਰਮੀਆਂ ਵਿੱਚ ਬੱਚਿਆਂ ਦੇ ਗੁਰਮਤਿ ਟੇ੍ਰਨਿੰਗ ਕੈਂਪ ਲਗਾਉਣ ਤੋਂ ਇਲਾਵਾ ਬੱਚਿਆਂ ਨੂੰ ਕੀਰਤਨ ਸਿਖਾਉਣ ਸੰਬਧੀ ਯੋਗ ਅਧਿਆਪਕ ਲੱਭਣ ਬਾਰੇ ਵਿਚਾਰ ਕੀਤਾ ਗਿਆ।ਇਸ ਮੌਕੇ ਕਮੇਟੀ ਸਰਪ੍ਰਸਤ ਭਾਈ ਸੁਖਦੇਵ ਸਿੰਘ, ਪ੍ਰਧਾਨ ਭਾਈ ਜਰਨੈਲ ਸਿੰਘ, ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ, ਮੀਤ ਪ੍ਰਧਾਨ ਦਿਲਜੀਤ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ, ਸਕੱਤਰ ਰਾਕੇਸ਼ ਸਿੰਘ ਖਾਲਸਾ, ਖਜ਼ਾਨਚੀ ਚਰਨਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਸੇਠੀ, ਆਡੀਟਰ ਕੇਵਲ ਸਿੰਘ, ਲੰਗਰ ਇੰਚਾਰਜ ਜਗਜੀਤ ਸਿੰਘ ਮੱਕੜ ਅਤੇ ਸ਼ਰਨਜੀਤ ਸਿੰਘ, ਸਟੋਰ ਇੰਚਾਰਜ ਨਰਿੰਦਰ ਸਿੰਘ ਹੈਪੀ, ਕੀਰਤਨੀਏ ਭਾਈ ਪ੍ਰਭਸਿਮਰਨ ਸਿੰਘ ਅਤੇ ਦਫ਼ਤਰ ਇੰਚਾਰਜ ਅਵਤਾਰ ਸਿੰਘ ਕੈਂਥ ਨੂੰ ਨਿਯੁੱਕਤ ਕੀਤਾ ਗਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply