Sunday, March 8, 2026

ਯੂਨਵਿਰਸਿਟੀ ਨੇ ਆਲ ਇੰਡੀਆ ਅੰਤਰ ਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੁਨਵਿਰਸਿਟੀ ਨੇ ਆਲ ਇੰਡੀਆ ਅੰਤਰਵਰਸਿਟੀ ਨੈਸ਼ਨਲ ਯੂਥ Sports1ਫੈਸਟੀਵਲ ਵਿਚ ਓਵਰਆਲ ਟਰਾਫੀ ਲੈ ਕੇ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ। ਨਾਰਥ-ਜ਼ੋਨ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਅਤੇ ਆਲ ਇੰਡੀਆ ਅੰਤਰਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਦੀਆਂ ਓਵਰਆਲ ਚੈਂਪੀਅਨਸ਼ਿਪ ਦੀਆਂ ਟਰਾਫੀਆਂ ਜਿਤ ਕੇ ਯੂਨੀਵਰਸਿਟੀ ਪੁੱਜੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਟੀਮ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੂੰ ਟਰਾਫੀਆਂ ਸੌਂਪੀਆਂ ਗਈਆਂ ਅਤੇ ਯੂਨੀਵਰਸਿਟੀ ਵੱਲੋਂ ਇਸ ਸਮੇਂ ਵਿਦਿਆਰਥੀ ਕਲਾਕਾਰਾਂ ਤੇ ਉਨ੍ਹਾਂ ਦੇ ਅਧਿਆਪਕਾਂ ਦੇ ਸਨਮਾਨ ਵਿਚ ਵਿਸ਼ੇਸ਼ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।
ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. ਬਹਿਲ, ਡੀਨ, ਕਾਲਜ ਵਿਕਾਸ ਕੌਂਸਲ ਪ੍ਰੋ. ਟੀ.ਐਸ. ਬੇਨੀਪਾਲ, ਡਾਇਰੈਕਟਰ ਯੁਵਕ ਭਲਾਈ, ਡਾ. ਜਗਜੀਤ ਕੌਰ ਅਤੇ ਪ੍ਰਿੰਸੀਪਲ ਡਾ. ਸੁਚਰਿਤਾ ਸ਼ਰਮਾ ਵੀ ਇਸ ਮੌਕੇ ਹਾਜ਼ਰ ਸਨ। ਪ੍ਰੋ. ਕਮਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਬੰਧੀ ਖੁਸ਼ੀ ਸਾਂਝੀ ਕੀਤੀ। ਰਜਿਸਟਰਾਰ ਪ੍ਰੋ. ਕਾਹਲੋਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਬਦੌਲਤ ਯੂਨੀਵਰਸਿਟੀ ਨੇ ਰਾਸ਼ਟਰੀ ਪੱਧਰ ਤਕ ਵੀ ਆਪਣੀ ਧਾਕ ਜਮਾ ਲਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿੀ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹੁੰਦੇ ਮੁਕਾਬਲਿਆਂ ਵਿਚ ਉਚ ਸਥਾਨ ਪ੍ਰਾਪਤ ਦੇ ਕਾਰਨ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਪਹਿਲੀ ਸ਼੍ਰੇਣੀ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਈ ਹੈ। ਯੂਨੀਵਰਸਿਟੀ ਨੂੰ ਕੈਟਾਗਿਰੀ 1 ਦਾ ਦਰਜਾ ਮਿਲਣ ਦੇ ਨਾਲ ਇਸ ਖਿਤੇ ਵਿਚ ਉਚੇਰੀ ਸਿਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ।
ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੁਆਰਾ ਨਾਰਥ-ਜ਼ੋਨ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੁਲਾਣਾ (ਅੰਬਾਲਾ) ਵਿਖੇ ਆਯੋਜਿਤ ਕਰਾਇਆ ਗਿਆ। ਇਸ ਫੈਸਟੀਵਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਸੰਗੀਤ, ਥੀਏਟਰ, ਫਾਈਨ ਆਰਟਸ, ਲਿਟਰੇਰੀ ਅਤੇ ਡਾਂਸ ਦੀਆਂ ਵੱਖ-ਵੱਖ 24 ਆਈਟਮਾਂ ਵਿਚ ਹਿੱਸਾ ਲੈਣ ਲਈ ਟੀਮਾਂ ਭੇਜੀਆਂ ਗਈਆਂ। ਯੂਨੀਵਰਸਿਟੀ ਨੇ 14 ਵੱਖ-ਵੱਖ ਆਈਟਮਾਂ ਵਿਚ ਅਹਿਮ ਪੁਜੀਸ਼ਨਾਂ ਹਾਂਸਲ ਕਰਦੇ ਹੋਏ ‘ਓਵਰਆਲ ਚੈਪੀਅਨਸਿ਼ਪ ਟਰਾਫੀ‘ ਜਿੱਤੀ ਅਤੇ ਇਸ ਦੇ ਨਾਲ ਹੀ ਸੰਗੀਤ ਕੈਟਾਗਰੀ ਦੀ ਚੈਪਂੀਅਨ ਟਰਾਫੀ ਵੀ ਹਾਸਲ ਕੀਤੀ। ਯੂਨੀਵਰਸਿਟੀ ਨੇ 5 ਆਈਟਮਾਂ ਵਿਚ ਪਹਿਲਾ ਸਥਾਨ, 7 ਆਈਟਮਾਂ ਼ਵਿਚ ਦੂਸਰਾ ਸਥਾਨ ਅਤੇ 2 ਆਈਟਮਾਂ ਵਿਚ ਤੀਸਰਾ ਸਥਾਨ ਹਾਂਸਲ ਕੀਤਾ। ਇਸ ਤੋ ਇਲਾਵਾ 4 ਆਈਟਮਾਂ ਵਿਚ ਹੌਸਲਾ ਅਫਜ਼ਾਈ ਇਨਾਮ ਹਾਸਲ ਕੀਤਾ। ਇਸ ਫੈਸਟੀਵਲ ਵਿਚ 28 ਵੱਖ-ਵੱਖ ਯੂਨੀਵਰਸਿਟੀਆਂ ਨੇ ਹਿੱਸਾ ਲਿਆ ਸੀ।
ਆਲ-ਇੰਡੀਆ ਅੰਤਰ-ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਰਾਂਚੀ ਯੂਨੀਵਰਸਿਟੀ, ਰਾਂਚੀ ਵਿਖੇ ਆਯੋਜਿਤ ਹੋਇਆ। ਇਸ ਫੈਸਟੀਵਲ ਦੌਰਾਨ ਗੁਰੂ ਨਾਨਕ ਦੇਵ ਯੂਨੀਰਸਿਟੀ ਨੇ ਸੰਗੀਤ, ਥੀਏਟਰ, ਫਾਈਨ ਆਰਟਸ ਤੇ ਡਾਂਸ ਕੈਟਾਗਰੀ ਦੀਆਂ 14 ਵੱਖ-ਵੱਖ ਆਈਟਮਾਂ ਵਿਚ ਹਿੱਸਾ ਲਿਆ।ਯੂਨੀਵਰਸਿਟੀ ਨੇ 14 ਆਈਟਮਾਂ ਵਿਚ ਹੀ ਅਹਿਮ ਸਥਾਨ ਹਾਸਲ ਕਰਦੇ ਹੋਏ ‘ਓਵਰਆਲ ਚੈਪੀਅਨਸਿ਼ਪ ਟਰਾਫੀ‘ ਜਿੱਤੀ ਅਤੇ ਨਾਲ ਹੀ ਸੰਗੀਤ ਤੇ ਫਾਈਨ ਆਰਟਸ ਕੈਟਾਗਰੀ ਦੀ ਚੈਪੀਅਨ ਟਰਾਫੀ ਵੀ ਜਿੱਤੀ। ਇਸ ਫੈਸਟੀਵਲ ਵਿਚ ਦੇਸ਼ ਭਰ ਤੋ 87 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਸੀ।
ਉਨ੍ਹਾਂ ਕਿਹਾ ਕਿ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਆਲ ਇੰਡੀਆ ਪੱਧਰ ‘ਤੇ ਹੁਣ ਤੱਕ ਆਯੋਜਿਤ ਹੋਏ ਅੰਤਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਦੌਰਾਨ 10 ਵੱਖ-ਵੱਖ ਆਈਟਮਾਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ।ਯੂਨੀਵਰਸਿਟੀ ਨੇ ਵੈਸਟਰਨ ਵੋਕਲ(ਸੋਲੋ), ਸਮੂਹ ਗਾਇਨ (ਪੱਛਮੀ), ਸਮੂਹ ਗਾਇਨ(ਭਾਰਤੀ), ਸਾਸ਼ਤਰੀ ਗਾਇਨ ਵੋਕਲ, ਕਲਾਸੀਕਲ ਇੰਸਟਰੂਮੈਟ਼ਲ (ਪਰਕਸ਼ਨ), ਲਾਈਟ ਵੋਕਲ (ਭਾਰਤੀ), ਰੰਗੋਲੀ, ਓਨ ਦੀ ਸਪੌਟ ਫੋਟੋਗ੍ਰਾਫੀ, ਪੋਸਟਰ ਮੇਕਿੰਗ, ਕਾਰਟੂਨਿੰਗ ਆਈਟਮਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਲਾਸੀਕਲ ਡਾਂਸ ਅਤੇ ਕੋਲਾਜ਼ ਵਿਚ ਦੂਸਰਾ ਸਥਾਨ ਅਤੇ ਮਮਿੱਕਰੀ, ਸਕਿੱਟ ਵਿਚ ਤੀਸਰਾ ਸਥਾਨ ਹਾਸਲ ਕੀਤਾ।
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੁਆਰਾ ਸਾਊਥ ਏਸ਼ੀਅਨ ਯੂਨੀਵਰਸਿਟੀਜ਼ ਯੂਥ ਫੈਸਟੀਵਲ ਗਨਪਤ ਯੂਨੀਵਰਸਿਟੀ, ਖੇਰਵਾ (ਗੁਜਰਾਤ) ਵਿਖੇ ਆਯੋਜਿਤ ਕਰਾਇਆ ਗਿਆ ਹੈ।ਇਸ ਫੈਸਟੀਵਲ ਵਿਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋ ਪੋਸਟਰ ਮੇਕਿੰਗ ਅਤੇ ਲਾਈਟ ਵੋਕਲ਼ (ਇੰਡੀਅਨ) ਦੀਆਂ ਟੀਮਾਂ ਭੇਜੀਆਂ ਗਈਆਂ ਹਨ।
ਡਾ. ਜਗਜੀਤ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ ਜੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਜੀ ਦੀ ਸਰਪ੍ਰਸ਼ਤੀ ਹੇਠ ਗੁਰੂ ਨਾਨਕ ਦੇਵ ਯੂਨ਼ੀਵਰਸਿਟੀ ਨਿਤ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਯੂਨੀਵਰਸਿਟੀ ਨੇ ਸਭਿਆਚਾਰਕ ਖੇਤਰ ਵਿਚ ਨਾਰਥ-ਜ਼ੋਨ ਅਤੇ ਰਾਸ਼ਟਰੀ ਪੱਧਰ ‘ਤੇ ਅਹਿਮ ਸਥਾਨ ਹਾਸਲ ਕੀਤਾ ਹੈ। ਸਭਿਆਚਾਰਕ ਖੇਤਰ ਵਿਚ ਯੂਨੀਵਰਸਿਟੀ ਦੁਆਰਾ ਰਾਸ਼ਟਰੀ ਪੱਧਰ ‘ਤੇ ਜੋ ਸਥਾਨ ਬਣਾਇਆ ਗਿਆ ਹੈ, ਇਹ ਕੇਵਲ ਤਾਂ ਕੇਵਲ ਯੂਨੀਵਰਸਿਟੀ ਦੇ ਮਾਨਯੋਗ ਉਪ-ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਜੀ ਦੀ ਰਹਿਨੁਮਾਈ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਸਾਹਿਬਾਨ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply