ਧੂਰੀ, 6 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼੍ਰੀ ਕ੍ਰਿਸ਼ਨ ਸੰਕੀਰਤਨ ਭਜਨ ਮੰਡਲ ਗੀਤਾ ਭਵਨ ਵੱਲੋਂ 66ਵਾਂ ਸਲਾਨਾ ਵਿਸ਼ਾਲ ਹਰੀਨਾਮ ਸੈਕੀਰਤਨ ਸੰਮੇਲਨ 9 ਤੋਂ 11 ਮਾਰਚ ਨੂੰ ਸੰਗਰੂਰ ਵਾਲੀ ਕੋਠੀ ਪੁਰਾਣੀ ਅਨਾਜ ਮੰਡੀ ਧੂਰੀ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਬਖਸ਼ੀ ਨੇ ਦੱਸਿਆ ਕਿ ਇਸ ਤਿੰਨ ਰੋਜਾ ਸਮਾਗਮ ਮੌਕੇ ਸਵਾਮੀ ਰਾਮਤੀਰਥ ਵਿਵੇਕ ਹਰਿਦੁਆਰ ਵਾਲੇ, ਸਵਾਮੀ ਸਰਵੇਸਵਰਾ ਨੰਦ ਅਤੇ ਸਰਸਵਤੀ ਵ੍ਰਿੰਦਾਵਨ ਵਾਲੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 9 ਮਾਰਚ ਨੂੰ ਗੀਤਾ ਭਵਨ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media