Friday, May 1, 2026

ਅੰਮ੍ਰਿਤਸਰ `ਚ ਦੂਜਾ ਮੇਗਾ ਰੋਜਗਾਰ ਮੇਲਾ- 32 ਕੰਪਨੀਆਂ ਵਲੋਂ 947 ਨੌਜਵਾਨਾਂ ਦਾ ਇੰਟਰਵਿਊ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਘਰ-ਘਰ ਰੋਜਗਾਰ ਪੋ੍ਰਗਰਾਮ ਅਧੀਨ ਂਿਜਲ੍ਹਾ ਪ੍ਰਸਾਸ਼ਨ PPN0603201804ਦੀ ਅਗਵਾਈ ਹੇਠ ਅੱਜ ਸਰਕਾਰੀ ਬਹੁਤਕਨੀਕੀ ਕਾਲਜ, ਅੰਮਿ੍ਰਤਸਰ ਵਿਖੇ ਜਿਲ੍ਹਾ ਬਿਊਰੋ ਆਫ ਇੰਪਲਾਈਮੈਂਟ ਐਂਡ ਇੰਟਰਪ੍ਰਾਈਜਿਜ, ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਅਤੇ ਜਿਲ੍ਹਾ ਉਦਯੋਗਿਕ ਸੈਂਟਰ ਦੇ ਸਹਿਯੋਗ ਨਾਲ ਦੂਸਰਾ ਮੈਗਾ ਰੋਜਗਾਰ ਮੇਲਾ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਰੋਜਗਾਰ ਮੇਲੇ ਦਾ ਦੌਰਾ ਕੀਤਾ।ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਸਮੂਹ ਉਦਯੋਗਿਕ ਸਿਖਲਾਈ ਸੰਸਥਾਵਾਂ, ਕੰਵਰ ਸੁਖਜਿੰਦਰ ਛੱਤਵਾਲ ਸਹਾਇਕ ਪ੍ਰੋਜੈਕਟ ਅਫਸਰ, ਡੀ.ਆਰ.ਡੀ.ਏ ਡਿਪਟੀ ਡਾਇਰੈਕਟਰ ਸ੍ਰੀਮਤੀ ਸੁਨੀਤਾ ਕਲਿਆਣ, ਪ੍ਰਭਜੋਤ ਸਿੰਘ ਰੋਜਗਾਰ ਅਫਸਰ ਅਜਨਾਲਾ, ਸੁਰਿੰਦਰ ਕੁਮਾਰ ਰੋਜ਼ਗਾਰ ਅਫਸਰ ਅੰਮ੍ਰਿਤਸਰ, ਪੰਜਾਬ ਸਕਿਲ ਡਿਵੈਲਪੀਮੈਟ ਮਿਸ਼ਨ ਤੋਂ ਗੁਰਭੇਜ ਸਿੰਘ, ਪਰਮਿੰਦਰਜੀਤ ਕੌਰ ਅਤੇ ਸੁਰਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।
ਇਸ ਰੋਜ਼ਗਾਰ ਮੇਲੇ ਵਿਚ ਦਸਵੀਂ, ਬਾਰਵੀਂ, ਆਈ.ਟੀ.ਆਈ, ਡਿਪਲੋਮਾ ਹੋਲਡਰ, ਡਿਗਰੀ ਹੋਲਡਰ ਮੈਡੀਕਲ ਸੇਵਾਵਾਂ ਨਾਲ ਸੰਬੰਧਤ ਸਿਖਲਾਈ ਪ੍ਰਾਪਤ ਪ੍ਰਾਰਥੀ ਅਤੇ ਪੋਸਟ ਗਰੈਜੁਏਟ ਪਾਸ ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਲਈ ਗਈ।
ਇਸ ਮੌਕੇ ਪ੍ਰਾਰਥੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਮੁਹਿਮ ਦੇ ਤਹਿਤ ਸੂਬੇ ਦੇ ਹਰੇਕ ਨੌਜਵਾਨ ਨੂੰ ਰੋਜਗਾਰ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਸ ਲੜੀ ਦੇ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ ਨੌਜਵਾਨਾਂ ਲਈ ਆਯੋਜਿਤ ਰੋਜਗਾਰ ਮੇਲੇ ਵਿਚ ਵੱਖ-ਵੱਖ ਕਿਤਿਆਂ ਨਾਲ ਸਬੰਧਤ ਕੰਪਨੀਆਂ ਵਲੋਂ ਹਿੱਸਾ ਲਿਆ ਗਿਆ।ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਮੇਲੇ ਵਿੱਚ 32 ਕੰਪਨੀਆਂ ਨੇ 947 ਪ੍ਰਾਰਥੀਆਂ ਨੇ ਇੰਟਰਵਿਊ ਦਿੱਤੀ, 320 ਪ੍ਰਾਰਥੀਆਂ ਨੂੰ ਸ਼ਾਰਟ ਲਿਸਟ ਤੇ 106  ਪ੍ਰਾਰਥੀਆਂ ਨੂੰ ਮੌਕੇ ਉਪਰ ਹੀ ਸਿਲੈਕਟ ਕਰਦਿਆਂ ਕੰਪਨੀਆਂ ਵੱਲੋਂ ਨਿਯੁੱਕਤੀ ਪੱਤਰ ਦਿੱਤੇ ਗਏ।ਉਨ੍ਹਾਂ ਨੇ ਦੱਸਿਆ ਕਿ ਇਸ ਮੇਲੇ ਵਿੱਚ ਨਿਯੁੱਕਤ ਕੀਤੇ ਗਏ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ 2.40 ਲੱਖ ਰੁਪਏ ਦਾ ਪੈਕਜ ਦਿੱਤਾ ਗਿਆ ਹੈ।ਸ਼ਾਰਟ ਲਿਸਟ ਕੀਤੇ 320 ਪ੍ਰਾਰਥੀਆਂ ਨੂੰ ਸਬੰਧਤ ਕੰਪਨੀਆਂ ਵਲੋਂ ਇੱਕ ਹਫਤੇ ਦੇ ਅੰਦਰ ਅਗਲੇ ਦੌਰ ਦੀ ਇੰਟਰਵਿਊ ਕਰਕੇ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਰੋਜਗਾਰ ਮੇਲੇ ਵਿੱਚ ਸ਼ਾਮਲ ਹੋਏ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਸਿਲੈਕਟ ਅਤੇ ਸ਼ਾਰਟ ਲਿਸਟ ਕੀਤੇ ਗਏ ਪ੍ਰਾਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭ ਇਛਾਵਾਂ ਦਿੰਦਿਆਂ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲਈ ਕਿਹਾ।ਉਹਨਾਂ ਇਹ ਆਸ ਪ੍ਰਗਟ ਕੀਤੀ ਕਿ ਆਪਣੀ ਲਗਨ ਤੇ ਮਿਹਨਤ ਹੀ ਅੱਗੋਂ ਆਪ ਲਈ ਉਚੇਰੇ ਤਰੱਕੀ ਦੇ ਰਾਹ ਖੋਲੇਗੀ ਅਤੇ ਜਿੰਦਗੀ ਵਿੱਚ ਆਪ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੋਗੇ।
ਡਿਪਟੀ ਕਮਿਸ਼ਨਰ ਨੇ ਅਗੋਂ ਦੱਸਿਆ ਕਿ ਜਿਹੜੇ ਵੀ ਪ੍ਰਾਰਥੀਆਂ ਨੂੰ ਅੱਜ ਨਿਯੁੱਕਤੀ ਪੱਤਰ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਉਹ ਨਿਰਾਸ਼ ਨਾ ਹੋਣ ਕਿਉਂਕਿ ਅਜਿਹੇ ਰਜ਼ਗਾਰ ਮੇਲੇ ਸਮੇਂ ਸਮੇਂ `ਤੇ ਜਿਲੇ ਵਿੱਚ ਅੱਗੋਂ ਵੀ ਲੱਗਦੇ ਰਹਿਣਗੇ ਅਤੇ ਹਰ ਇਕ ਬੇਰੁਜ਼ਗਾਰ ਨੂੰ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਲਗਾਤਾਰ ਮਿਲਦਾ ਰਹੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply